Meanings of Punjabi words starting from ਟ

ਭਗਤੀਦਾਸ ਦਾ ਪੁਤ੍ਰ ਚੂਹਣੀਆਂ (ਜਿਲਾ ਲਹੌਰ) ਦਾ ਵਸਨੀਕ ਇੱਕ ਗ਼ਰੀਬ ਖਤ੍ਰੀ, ਜਿਸ ਦਾ ਜਨਮ ਸਨ ੧੫੨੩ ਵਿੱਚ ਹੋਇਆ. ਇਹ ਆਪਣੀ ਲਿਆਕ਼ਤ ਨਾਲ ਵਧਦਾ ਵਧਦਾ ਅਕਬਰ ਬਾਦਸ਼ਾਹ ਦਾ ਦੀਵਾਨ ਬਣ ਗਿਆਨ. ਇਸ ਦੇ ਬਣਾਏ ਹੋਏ ਮਾਲ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਏ। ਸਭ ਤੋਂ ਪਹਿਲਾਂ ਟੋਡਰਮੱਲ ਨੇ ਹੀ ਹਿੰਦੀ ਤੋਂ ਫ਼ਾਰਸੀ ਵਿੱਚ ਦਫ਼ਤਰ ਕੀਤਾ. ਟੋਡਰਮੱਲ ਬਹਾਦੁਰ ਜਰਨੈਲ ਭੀ ਸੀ. ਇਸ ਨੇ ਬੰਗਾਲ ਦੀ ਮੁਹਿੰਮ ਵਿੱਚ ਵਡੀ ਵੀਰਤਾ ਵਿਖਾਈ. ਅਕਬਰ ਦੇ ਸਨ ਜਲੂਸੀ ੩੪ ਵਿੱਚ ਲਹੌਰ ਦਾ ਹਾਕਿਮ ਬਣਿਆ. ਇਮ ਦਾ ਨਿਵਾਸ ਬਾਜ਼ਾਰ ਹਕੀਮਾਂ (ਦਰਵਾਜ਼ਾ ਭਾਟੀ) ਵਿੱਚ ਸੀ.#ਟੋਡਰਮੱਲ ਦੀ ਅਕਬਰ ਦੇ ਨੌ ਰਤਾਂ ਵਿੱਚ ਗਿਣਤੀ ਹੈ. ਕਈ ਲੇਖਕਾਂ ਨੇ ਇਸ ਨੂੰ ਕਾਮਸ੍‍ਥ (ਕਾਇਥ) ਅਤੇ ਬਾਣੀਆ ਭੀ ਲਿਖਿਆ ਹੈ. ਇਸ ਦਾ ਸਨ ੧੫੮੯ ਵਿੱਚ ਲਹੌਰ ਦੇਹਾਂਤ ਹੋਇਆ.#ਟੋਡਰਮੱਲ ਫਾਰਸੀ ਤੋਂ ਛੁੱਟ ਹਿੰਦੀ ਦਾ ਭੀ ਉੱਤਮ ਕਵੀ ਸੀ. ਦੇਖੋ, ਉਸ ਦੀ ਰਚਨਾ-#ਗੁਣ ਬਿਨ ਜ੍ਯੋਂ ਕਮਾਨ ਗੁਰੁ ਬਿਨ ਜੈਸੇ ਗ੍ਯਾਨ#ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ,#ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ ਜੈਸੇ#ਵੇਸ਼੍ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ,#ਤਾਰ ਬਿਨ ਯੰਤ੍ਰ ਜੈਸੇ ਸ੍ਯਾਨੇ ਬਿਨ ਮੰਤ੍ਰ ਜੈਸੇ#ਪਤਿ ਬਿਨ ਨਾਰਿ ਜੈਸੇ ਪੁਤ੍ਰ ਬਿਨ ਘਰ ਹੈ,#"ਟੋਡਰ" ਸੁ ਕਵਿ ਤੈਸੇ ਮਨ ਮੇ ਵਿਚਾਰ ਦੇਖੋ#ਧਰਮ ਵਿਹੀਨ ਧਨ ਪਕ੍ਸ਼ੀ ਬਿਨ ਪਰ ਹੈ.#੨. ਸਰਹਿੰਦ ਦਾ ਵਸਨੀਕ ਇੱਕ ਸ਼ਾਹੂਕਾਰ, ਜਿਸ ਨੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਪਿੱਛੋਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਅਤੇ ਧੀਰਯ ਦਿੱਤਾ. ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਇਸ ਨੇ ਕੀਤਾ ਸੀ.


ਸੰਗ੍ਯਾ- ਪਹਾੜ ਦਾ ਢਲਵਾਣ। ੨. ਮਕਾਨ ਦਾ ਛੱਜਾ। ੩. ਜਿਲਾ ਅੰਬਾਲਾ, ਤਸੀਲ ਨਾਰਾਇਨਗੜ੍ਹ ਥਾਣਾ ਰਾਣੀ ਕੇ ਰਾਇਪੁਰ ਦਾ ਇੱਕ ਪਿੰਡ, ਜੋ ਨਾਡਾ ਅਤੇ ਮਾਣਕਟਬਰਾ ਦੇ ਮੱਧ ਹੈ. ਇੱਥੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਆਨੰਦਪੁਰ ਨੂੰ ਜਾਂਦੇ ਵਿਰਾਜੇ ਹਨ, ਪਰ ਗੁਰਦ੍ਵਾਰਾ ਕਿਸੇ ਨੇ ਨਹੀਂ ਬਣਾਇਆ। ੪. ਮਹਿਤਾ ਗੋਤ ਦਾ ਗੁਰੂ ਅਰਜਨ ਸਾਹਿਬ ਦਾ ਸਿੱਖ, ਜਿਸ ਨੇ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ। ੫. ਊਠ ਦਾ ਬੱਚਾ. ਬੋਤਾ.


ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ.


ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ.


ਸੰਗ੍ਯਾ- ਤੰਤ੍ਰ. ਟੂਣਾ. ਜਾਦੂ. ਟਾਮਨ. "ਟੋਨਾ ਕਰ ਮੋਹੇ ਜਨੁ ਸੋਈ." (ਨਾਪ੍ਰ)


ਸੰਗ੍ਯਾ- ਕੁਲਾਹ. ਟੋਕਰੀ ਦੇ ਆਕਾਰ ਦਾ ਸਿਰ- ਤ੍ਰਾਣ ਵਸਤ੍ਰ. ਦੇਖੋ, ਪੰਚਭੂ। ੨. ਪਰਾਣੇ ਸਮੇਂ ਦਾ ਇੱਕ ਪੈਮਾਨਾ, ਜੋ ਤਿੰਨ ਅਥਵਾ ਦੋ ਸੇਰ ਦਾ ਹੋਇਆ ਕਰਦਾ ਸੀ। ੩. ਸੰ. ਟੋਪਰ. ਛੋਟਾ ਥੈਲਾ.