Meanings of Punjabi words starting from ਨ

ਅ਼. [نواب] ਨੱਵਾਬ. ਸੰਗ੍ਯਾ- ਨਬਾਬਤ (ਨਾਇਬੀ) ਕਰਨ ਵਾਲਾ। ੨. ਮਹਾਰਾਜੇ ਅਥਵਾ ਬਾਦਸ਼ਾਹ ਦਾ ਪ੍ਰਤਿਨਿਧ. ਵਾਇਸਰਾਇ. Viceroy ੩. ਅਮੀਰ.


ਦੇਖੋ, ਨਾਬਾਲਿਗ.


ਅ਼. [نبی] ਸੰਗ੍ਯਾ ਖ਼ਬਰ ਦੇਣ ਵਾਲਾ. ਪੈਗ਼ੰਬਰ.


[نبی اُلکِتب] ਉਹ ਨਬੀ, ਜਿਸ ਪੁਰ ਆਸਮਾਨੀ ਕਿਤਾਬ ਉਤਰੀ ਹੈ. ਰਸੂਲ। ੨. ਕਿਤਾਬ ਦੀ ਖ਼ਬਰ ਦੇਣ ਵਾਲਾ. ਭਾਵ- ਪਰਮੇਸ਼੍ਵਰ. ਜਿਸ ਤੋਂ ਪੈਗੰਬਰਾਂ ਨੂੰ ਕਿਤਾਬ ਪ੍ਰਾਪਤ ਹੁੰਦੀ ਹੈ.


ਦੇਖੋ, ਗਨੀਖਾਂ.


ਅਬਦੁਲਖ਼ਾਂ ਸਿਪਹਸਾਲਾਰ ਦਾ ਪੁਤ੍ਰ, ਜੋ ਗੁਰੂ ਹਰਿਗੋਬਿੰਦ ਸਾਹਿਬ ਨਾਲ ਹਰਿਗੋਬਿੰਦਪੁਰ ਦੇ ਯੁੱਧ ਵਿਚ ਲੜਨ ਆਇਆ ਅਤੇ ਭਾਈ ਸਕਤੂ ਦੇ ਹੱਥੋਂ ਮੋਇਆ. ਦੇਖੋ, ਹਰਿਗੋਬਿੰਦ ਸਤਿਗੁਰੂ.


ਫ਼ਾ. [نبیرہ] ਸੰਗ੍ਯਾ- ਪੋਤਾ. ਪੋਤੀ। ੨. ਦੋਹਤਾ. ਦੋਹਤੀ.


ਫ਼ਾ. [نبُّرد] ਨਹੀਂ ਕੱਟਦਾ. ਵੱਢਦਾ ਨਹੀਂ.