Meanings of Punjabi words starting from ਭ

ਵਿ- ਭਲਿਆਈ ਵਾਲਾ. ਹੱਛਾ. ਭਲਾ. ਭਲੀ. ਚੰਗੀ. "ਕਰਤਬ ਕਰਨਿ ਭਲੇਰਿਆ ਮਦਮਾਇਆ ਸੁਤੇ." (ਮਃ ੫. ਵਾਰ ਗਉ ੨) "ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ." (ਮਃ ੫. ਵਾਰ ਗਉ ੨) ਭਾਵੇਂ ਸੁਹਾਵਨੀ ਰੁੱਤ ਹੈ, ਪਰ ਧਿੱਕਾਰ ਯੋਗ੍ਯ ਹੈ। ੨. ਸਜਾਵਟ ਵਾਲਾ. ਸ਼ੋਭਾ ਸਹਿਤ. "ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ." (ਮਃ ੪. ਵਾਰ ਗਉ ੧) ਭਾਵੇਂ ਮੂੰਹ ਚੋਪੜੇ ਸਿੰਗਾਰੇ ਭਲੇ ਭਾਸਦੇ ਹਨ। ੩. ਵ੍ਯ- ਵਾਹਵਾ! ਖ਼ੂਬ. "ਭਲੋ ਭਲੋ ਸਭੁਕੋ ਕਹੈ." (ਸ. ਕਬੀਰ) ੪. ਸਿੰਧੀ. ਭਲੁ. ਭੋਜਨ. ਖਾਣ ਯੋਗ੍ਯ ਪਦਾਰਥ.


(ਦੇਖੋ, ਭੂ ਧਾ) ਸੰ. ਸੰਗ੍ਯਾ- ਹੋਣਾ. ਸੱਤਾ. ਹੋਂਦ. ਹਸ੍ਤੀ. "ਜਨਮ ਮਰਣ ਭਵਭੰਜਨ ਗਾਈਐ." (ਸੋਰ ਮਃ ੧) ੨. ਸੰਸਾਰ. ਜਗਤ. "ਭਵਸਾਗਰ ਨਾਵ ਹਰਿਸੇਵਾ." (ਸੂਹੀ ਛੰਤ ਮਃ ੫) ੩. ਭਵਸਾਗਰ ਦਾ ਸੰਖੇਪ. "ਭਵਉਤਾਰ ਨਾਮ ਭਨੇ." (ਮਲਾ ਪੜਤਾਲ ਮਃ ੫) ਭਵਸਾਗਰ ਤੋਂ ਪਾਰ ਕਰਨ ਵਾਲਾ ਨਾਮ। ੪. ਸ਼ਿਵ. "ਮਹਾਦੇਵ ਭਵ ਭਦ੍ਰ ਕਰੰਤਾ." (ਗੁਪ੍ਰਸੂ) ੫. ਜਨਮ. "ਭਵਹਰਣ ਹਰਿ ਹਰਿ ਹਰੇ." (ਕੇਦਾ ਮਃ ੫) "ਭਵ ਮੇ ਭਵ ਕੇ ਰੰਕ ਜੇ ਭਵ ਸਮ ਹੋਇ ਕ੍ਰਿਪਾਲ। ਮਾਲਿਕ ਪ੍ਰਿਥਿਵੀ ਕੇ ਕਰੇ ਸ੍ਰੀ ਹਰਿਰਾਇ ਰਸਾਲ." (ਗੁਪ੍ਰਸੂ) ੬. ਵਰਤਮਾਨ ਕਾਲ. "ਭਵ ਭੂਤ ਭਾਵ ਸਮਬਿਅੰ." (ਗੂਜ ਜੈਦੇਵ) ਦੇਖੋ, ਸਮਬਿਅੰ। ੭. ਆਵਾਗਮਨ. ਚੌਰਾਸੀ ਦਾ ਗੇੜਾ. "ਭਵਖੰਡਨ ਦੁਖਨਾਸਦੇਵ." (ਬਸੰ ਮਃ ੫) ੮. ਧਨ. ਵਿਭੂਤਿ। ੯. ਭਵਦ੍ਰ (ਆਪ ਕਾ) ਦਾ ਸੰਖੇਪ. "ਧੰਨ ਨਵਾਬ, ਧੰਨ ਭਵ ਦੀਨ." (ਪੰਪ੍ਰ) ਭਵੱਦੀਨ। ੧੦. ਭਵਨ (ਭ੍ਰਮਣ) ਭਉਣਾ. "ਸਹਿਜ ਭਵੈ ਪ੍ਰਭੁ ਸਭਨੀ ਥਾਈ." (ਗਉ ਅਃ ਮਃ ੩)


ਵਿ- ਭ੍ਰਮਣ ਕਰੈਯਾ। ੨. ਹੋਣ ਵਾਲਾ। ੩. ਸੰਗ੍ਯਾ- ਘੁਮੋਰੀ. ਭੁਆਟਣੀ. "ਨਾਚਤ ਹੈ ਕਰ ਗਾਨ ਭਵਇਆ." (ਕ੍ਰਿਸਨਾਵ)


ਸੰਸਾਰਰੂਪ ਸਮੁੰਦਰ. "ਭਵਸਾਗਰ ਨਾਵ ਹਰਿਸੇਵਾ." (ਸੂਹੀ ਛੰਤ ਮਃ ੫)#ਕਰਮ ਕੀ ਨਦੀ ਜਾਂਮੇ ਭਰਮ ਕੇ ਭੌਰ ਪਰੈਂ#ਲਹਰੈਂ ਮਨੋਰਥ ਕੀ ਕੋਟਿਨ ਗਰਤ ਹੈਂ,#ਕਾਮ ਸ਼ੋਕ ਮਦ ਮਹਾਂ ਮੋਹ ਸੋ ਮਗਰ ਤਾਮੇ,#ਕ੍ਰੋਧ ਸੋ ਫਣਿੰਦ ਜਾਂਸੇ ਦੇਵਤਾ ਡਰਤ ਹੈਂ,#ਲੋਭ ਜਲ ਪੂਰਨ ਅਖੰਡਿਤ "ਅਨਨ੍ਯ" ਭਨੈ#ਦੇਖ ਵਾਰ ਪਾਰ ਏਸੋ ਧੀਰ ਨਾ ਧਰਤ ਹੈਂ,#ਧ੍ਯਾਨ ਬ੍ਰਹਮਸਤ੍ਯ ਜਾਂਕੇ ਗ੍ਯਾਨ ਕੋ ਜਹਾਜ ਸਾਜ#ਏਸੇ ਭਵਸਾਗਰ ਕੋ ਵਿਰਲੇ ਤਰਤ ਹੈਂ.


ਸੰਗ੍ਯਾ- ਗ੍ਯਾਨ, ਜਿਸ ਤੋਂ ਫਿਰ ਜਨਮ ਨਹੀਂ ਹੁੰਦਾ। ੨. ਕਾਲ, ਜੋ ਜਗਤ ਦਾ ਨਾਸ਼ ਕਰਦਾ ਹੈ। ੩. ਖੜਗ. (ਸਨਾਮਾ)