Meanings of Punjabi words starting from ਮ

ਸੰਗ੍ਯਾ- ਮੰਮਾ ਅੱਖਰ। ੨. ਮ ਦਾ ਉੱਚਾਰਣ। ੩. ਦੇਖੋ, ਪੰਚ ਤਤ੍ਵ ਅਤੇ ਪੰਚ ਮਕਾਰ। ੪. ਦੇਖੋ, ਮੱਕਾਰ.


ਅ਼. [مّکار] ਵਿ- ਮਕਰ (ਛਲ) ਕਰਨ ਵਾਲਾ. ਕਪਟੀ ਛਲੀਆ.


ਫ਼ਾ. [مّکاری] ਸੰਗ੍ਯਾ- ਫਰੇਬ. ਛਲ. ਕਪਟ. ਮਕਰ ਦਾ ਭਾਵ.


ਰਾਜ ਪਟਿਆਲਾ, ਤਸੀਲ ਸਰਹਿੰਦ, ਥਾਣਾ ਬਸੀ ਦਾ ਪਿੰਡ, ਜੋ ਰੇਲਵੇ ਸਟੇਸ਼ਨ ਸਾਧੂਗੜ੍ਹ ਤੋਂ ਦੋ ਮੀਲ ਉੱਤਰ ਪੂਰਵ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਹਨ. ਮੰਦਿਰ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਸਿੰਘ ਹੈ.


ਅ਼. [مقال] ਸੰਗ੍ਯਾ- ਗੁਫ਼ਤਗੂ. ਬਾਤ ਚੀਤ। ੨. ਸ਼ਬਦ। ੩. ਰਾਇ. ਸੰਮਤਿ.


(Mr. M. A. Macauliffe) ਇਹ ਆਯਰਲੈਂਡ ਦਾ ਨਿਵਾਸੀ ਵਿਦ੍ਵਾਨ ਅਤੇ ਸੱਜਨ ਪੁਰਖ ਸੀ. ਇਸ ਦਾ ਜਨਮ ੨੯ ਸਤੰਬਰ ਸਨ ੧੮੩੭ ਅਤੇ ਦੇਹਾਂਤ ੧੫. ਮਾਰਚ ੧੯੧੩ ਨੂੰ ਹੋਇਆ. ਭਾਈ ਗੁਰਮੁਖਸਿੰਘ ਪ੍ਰੋਫੈਸਰ ਓਰੀਏਂਟਲ ਕਾਲਿਜ ਲਹੌਰ ਦੀ ਸੰਗਤਿ ਤੋਂ ਇਸ ਨੂੰ ਸਿੱਖਧਰਮ ਸੰਬੰਧੀ ਪ੍ਰੇਮ ਜਾਗਿਆ. ਸਨ ੧੮੮੩ ਵਿੱਚ ਮਕਾਲਿਫ ਨੇ ਮਹਾਰਾਜਾ ਹੀਰਾਸਿੰਘ ਸਾਹਿਬ ਨਾਭਾਪਤਿ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਕਾਨ੍ਹਸਿੰਘ ਨੂੰ ਆਗ੍ਯਾ ਦਿੱਤੀ ਜਾਵੇ ਕਿ ਉਹ ਮੈਨੂ ਗੁਰੂ ਗ੍ਰੰਥਸਾਹਿਬ ਪੜ੍ਹਾਵੇ, ਮਹਾਰਾਜਾ ਜੀ ਨੇ ਸਾਹਿਬ ਦੀ ਪ੍ਰਾਰਥਨਾ ਪੁਰ ਮੈਨੂੰ ਦੋ ਵਰ੍ਹੇ ਮਕਾਲਿਫ ਪਾਸ ਰਹਿਣ ਦੀ ਪਰਵਾਨਗੀ ਦਿੱਤੀ. ਇਸ ਪਿੱਛੋਂ ਕਈ ਮਹੀਨੇ ਮਕਾਲਿਫਸਾਹਿਬ ਨਾਭੇ ਆਕੇ ਭੀ ਸਹਾਇਤਾ ਲੈਂਦਾ ਰਿਹਾ, ਕਈ ਵਾਰ ਗਰਮੀਆਂ ਵਿੱਚ ਮੈ ਉਸ ਪਾਸ ਪਹਾੜ ਜਾਂਦਾ ਰਿਹਾ.#ਸਨ ੧੮੯੩ ਤੋਂ ਮਕਾਲਿਫ ਸਾਹਿਬ ਨੇ ਸਰਕਾਰੀ ਨੌਕਰੀ ਛੱਡਕੇ ਆਪਣਾ ਸਾਰਾ ਸਮਾ ਗੁਰਮਤ ਸੰਬੰਧੀ ਗ੍ਰੰਥਾਂ ਦੇ ਅਭ੍ਯਾਸ ਵਿੱਚ ਖਰਚ ਕਰਨਾ ਆਰੰਭਿਆ ਅਰ ਡਾਕਟਰ ਟ੍ਰੰਪ (Dr. Trumpp) ਪਾਦਰੀ ਦਾ ਲਿਖਿਆ ਗੁਰਬਾਣੀ ਦਾ ਬਹੁਤ ਅਸ਼ੁੱਧ ਤਰਜੁਮਾ ਵੇਖਕੇ ਉਸ ਨੇ ਬਹੁਤ ਉੱਤਮ ਭਾਵ ਨਾਲ ਸਿੱਖਰੀਲੀਜਨ (The Sikh Religion) ਗ੍ਰੰਥ ਛੀ ਭਾਗਾਂ ਵਿੱਚ ਤਿਆਰ ਕੀਤਾ,¹ ਅਤੇ ਇਸ ਮਹਾਨ ਕਾਰਜ ਨੂੰ ਕਰਦਿਆਂ ਹੋਇਆਂ ਭਾਈ ਦਿੱਤ ਸਿੰਘ, ਭਾਈ ਹਜ਼ਾਰਾਸਿੰਘ, ਗ੍ਯਾਨੀ ਸਰਦੂਲਸਿੰਘ, ਭਾਈ ਸੰਤਸਿੰਘ ਆਦਿਕ ਸੱਜਨਾਂ ਤੋਂ ਸਮੇ ਸਮੇ ਸਿਰ ਸਹਾਇਤਾ ਲੈਂਦਾ ਰਿਹਾ, ਜਿਸ ਦਾ ਜਿਕਰ ਉਸ ਨੇ ਵਿਸ੍ਤਾਰ ਨਾਲ ਗ੍ਰੰਥ ਦੀ ਭੂਮਿਕਾ ਵਿੱਚ ਕੀਤਾ ਹੈ. ਮਕਾਲਿਫ ਸਾਹਿਬ ਦੇ ਦੇਹਾਂਤ ਪੁਰ ਜੋ ਸਿਵਲ ਮਿਲਟਰੀ ਗੈਜ਼ਟ ਨੇ ਨੋਟ ਲਿਖਿਆ ਹੈ, ਉਹ ਪੜ੍ਹਨ ਯੋਗ੍ਯ ਹੈ-²


ਅ਼. [مکان] "ਮਕੀਂ ਤੁਹੀ, ਮਕਾਂ ਤੁਹੀ." (ਅਕਾਲ) ਮਕੀਨ ਤੂੰ ਅਤੇ ਮਕਾਨ ਭੀ ਤੂੰ ਹੈਂ."


ਸਾਂਉਣੀ ਦੀ ਫਸਲ ਵਿੱਚ ਹੋਣ ਵਾਲਾ ਇੱਕ ਅੰਨ. Maize. ਮਕਈ। ੨. ਅ਼. [مّکی] ਮੱਕੇ ਦਾ ਮੱਕੇ ਸ਼ਹਰ ਨਾਲ ਹੈ ਜਿਸ ਦਾ ਸੰਬੰਧ.