Meanings of Punjabi words starting from ਲ

ਲੜਕਾਗਣ. ਬਾਲਕੈ. "ਗਾਵਤ ਗੀਤ ਸਭੈ ਲਰਕਊਆ." (ਕ੍ਰਿਸਨਾਵ)


ਸੰਗ੍ਯਾ- ਲੜਕਾ. ਬਾਲਕ। ੩. ਦੇਖੋ, ਲਰਿਕਾ.


ਸੰਗ੍ਯਾ- ਲੜਕਪਨ. ਬਚਪਨ। ੨. ਲਟਕਾਈ ਦੀ ਥਾਂ ਭੀ ਇਹ ਸ਼ਬਦ ਆਇਆ ਹੈ-#"ਲਰਕਾਈ ਚਹੁਁ ਦਿਸਨ ਵਿਸਾਲਾ." (ਗੁਪ੍ਰਸੂ)


ਸੰਗ੍ਯਾ- ਲੜਕਪਨ. ਮੁੰਡੇਪੁਣਾ. ਬਚਪਨ.


ਸੰਗ੍ਯਾ- ਲੜਕੀ. ਕਨ੍ਯਾ. ਬਾਲਕੀ। ੨. ਭਾਵ- ਬੁੱਧਿ. ਦੇਖੋ, ਲਰਿਕੀ.


ਫ਼ਾ. [لرزہ] ਲਰਜ਼ਹ. ਸੰਗ੍ਯਾ- ਕਾਂਬਾ. ਕੰਪ. "ਸੇਸ ਕੇ ਸੀਸ ਧਰਾ ਲਰਜੀ ਹੈ." (ਚੰਡੀ ੧) "ਸੁਣੇ ਦੂਤ ਲਰਜੰ." (ਵਿਚਿਤ੍ਰ) "ਲਰਜਤ ਜਮ ਜਿਨ ਨਾਮ ਤੇ." (ਨਾਪ੍ਰ)


ਫ਼ਾ. [لرزش] ਸੰਗ੍ਯਾ- ਕੰਪ. ਕੰਬਣੀ. ਕਾਂਬਾ.