ਸੰ. ਸੰਗ੍ਯਾ- ਸੁਧਾ (ਚੂਨੇ) ਨਾਲ ਲਿੱਪਿਆ ਹੋਇਆ. ਰਾਜਭਵਨ. ਰਾਜਮੰਦਿਰ. "ਸੁੰਦਰ ਸੌਂਧ ਉਚੇਰਾ." (ਗੁਪ੍ਰਸੂ) ੨. ਦੇਵਤੇ ਦਾ ਮੰਦਿਰ
ਸੰਗ੍ਯਾ- ਸ਼ਕੁਨ. ਸ਼ਗੂਨ. "ਮੰਗਲ ਭੌਨ ਭਏ ਸੁਭ ਸੌਨ." (ਨਾਪ੍ਰ) "ਸੌਨ ਆਸੋਨ ਨਹਿ ਜਾਨ." (ਗੁਰੁਸੋਭਾ) ਦੇਖੋ, ਅਪਸਗੁਨ। ੨. ਸ਼ਯਨ. ਸੌਣਾ. "ਸੇਜ ਸੁਧਾਰੈ ਹਿਤ ਗੁਰੁ ਸੌਨ." (ਗੁਪ੍ਰਸੂ)#੩. ਸੰ. ਸ਼ੌਨ. ਵਿ- ਸ਼ੁਨ (ਕੁੱਤੇ) ਨਾਲ ਸੰਬੰਧਿਤ. ਕੁੱਤੇ ਦਾ। ੪. ਸੰ. सौन ਸੂਨਾ (ਬੁੱਚੜਖਾਨੇ) ਨਾਲ ਹੈ ਜਿਸ ਦਾ ਸੰਬੰਧ. ਕਸਾਈ। ੫. ਕਸਾਈ ਦਾ ਕੱਟਿਆ ਹੋਇਆ ਸੱਜਰਾ ਮਾਸ.
ਸੰ. ਸ਼ੌਨਕ. ਇੱਕ ਰਿਖੀ, ਜੋ ਨੈਮਿਸਾਰਨ੍ਯ ਵਿੱਚ ਰਿਹਾ ਕਰਦਾ ਸੀ. ਇਹ ਸ਼ੁਨਕ ਰਿਖੀ ਦਾ ਪੁਤ੍ਰ ਅਤੇ ਕਾਤ੍ਯਾਯਨ ਅਰ ਅਸ਼੍ਵਲਾਯਨ ਦਾ ਗੁਰੂ ਸੀ.
ਸੰ. ਸ਼ਿਕਾਰੀ, ਜੋ ਪਾਸ ਸ਼ੁਨ (ਕੁੱਤੇ) ਰੱਖਦਾ ਹੈ।
ਕਮਲ. ਦੇਖੋ, ਸਤਪਤ੍ਰ. "ਸੌਪਤ੍ਰ ਸੇ ਛਤ੍ਰ ਟੂਟੇ." (ਚਰਿਤ੍ਰ ੧੦੨)
ਦੇਖੋ, ਹਰਚੰਦਉਰੀ ਅਤੇ ਹਰਿਸਚੰਦ੍ਰ.
ਵਿ- ਸ਼ੁਭ੍ਰਤਾ ਵਾਲੀ. ਚਮਕੀਲੀ. "ਸੁਭੰਤ ਸਿੱਪ ਸੌਭਰੀ." (ਕਲਕੀ) ਗਲ੍ਹਾਂ (ਕਪੋਲਾਂ) ਨੂੰ ਢਕਣ ਵਾਲੀ ਸੰਜੋ ਚਮਕੀਲੀ, ਸ਼ੋਭਾ ਦੇ ਰਹੀ ਹੈ। ੨. ਸੌਭਰਿ ਇੱਕ ਰਿਖੀ ਜਿਸ ਨੇ ਰਾਜੇ ਮਾਂਧਾਤਾ ਦੀਆਂ ਪੰਜਾਹ ਪੁਤ੍ਰੀਆਂ ਵਿਆਹੀਆਂ ਅਤੇ ੧੫੦ ਪੁਤ੍ਰ ਪੈਦਾ ਕੀਤੇ.
nan
nan
ਵਿ- ਸੋਮ (ਚੰਦ੍ਰਮਾ) ਨਾਲ ਹੈ ਜਿਸ ਦਾ ਸੰਬੰਧ ਦੇਖੋ, ਸੋਮ। ੨. ਦੇਖੋ, ਸੋਮ੍ਯ. "ਸੁਨ ਹੇ ਸੌਮ! ਬਸਨ ਹਿਤ ਥਾਨ." (ਗੁਪ੍ਰਸੂ)