ਸੰਗ੍ਯਾ- ਸੁਮਿਤ੍ਰਾ ਦਾ ਪੁਤ੍ਰ ਲਛਮਣ। ੨. ਸ਼ਤ੍ਰੁਘਨ.
nan
ਵਿ- ਸੂਰਜ ਨਾਲ ਸੰਬੰਧ ਰੱਖਣ ਵਾਲਾ. ਸੂਰਜ ਦਾ। ੨. ਸੂਰਜਵੰਸ਼ੀ। ੩. ਸੰਗ੍ਯਾ- ਯਮ ਅਤੇ ਸ਼ਨੈਸ਼੍ਚਰ (ਛਨਿੱਛਰ) ਜੋ ਸੂਰਜ ਦੇ ਪੁਤ੍ਰ ਹਨ। ੪. ਸੂਰਜ ਦਾ ਉਪਾਸਕ। ੫. ਸੁਰਾ ਨਾਲ ਹੈ ਜਿਸ ਦਾ ਸੰਬੰਧ. ਸੁਰਾ ਦਾ। ੬. ਸ਼ੌਰ. ਵਿ- ਸ਼ੂਰ (ਯੋਧਾ) ਨਾਲ ਹੈ ਜਿਸ ਦਾ ਸੰਬੰਧ.
ਸੰ. शौर्प्य ਸ਼ੌਯ੍ਯ. ਸੰਗ੍ਯਾ- ਸ਼ੂਰਤ੍ਵ. ਸੂਰਮਤਾ। ੨. ਸੰ. ਸੌਰ੍ਯ. ਵਿ- ਸੂਰਜ ਨਾਲ ਸੰਬੰਧ ਰੱਖਣ ਵਾਲਾ.
ਦੇਖੋ, ਸਉਰਣਾ।
nan
ਸੰ. ਵਿ- ਸੁਰਭਿ (ਸੁਗੰਧ) ਵਾਲਾ। ੨. ਸੰਗ੍ਯਾ- ਸੁਗੰਧ. ਖ਼ੁਸ਼ਬੂ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਹੇਤ." (ਨਾਪ੍ਰ) ੩. ਸੁੰਦਰਤਾ ਦੇਖੋ, ਸੁਰਭਿ. "ਧਰ ਬਾਲਕ ਸੌਰਭ ਆਪ ਵਿਰਾਜਾ." (ਕ੍ਰਿਸਨਾਵ)
ਸੂਰਜ ਦੇ ਹਿਸਾਬ ਨਾਲ ਮੰਨਿਆ ਹੋਇਆ ਮਹੀਨਾ. ਸੰਕ੍ਰਾਂਤਿ ਤੋਂ ਆਰੰਭ ਹੋਣ ਵਾਲਾ ਮਹੀਨਾ. ਦੇਖੋ, ਮਾਸ.
nan
ਵਿ- ਸੂਰਜ ਉਪਾਸਕ। ੨. ਸੂਰਜ ਆਦਿਕ ਗ੍ਰਹਾਂ ਦੀ ਚਾਲ ਜਾਨਣ ਵਾਲਾ, ਜ੍ਯੋਤਿਸੀ। ੩. ਸ਼ਾਵਰ (ਤੰਤ੍ਰ) ਦਾ ਗ੍ਯਾਤਾ। ੪. ਸ੍ਵਰ ਵਿਚਾਰ ਨਾਲ ਸ਼ੁਭ ਅਸ਼ੁਭ ਫਲ ਦੱਸਣ ਵਾਲਾ। ੫. ਬ੍ਰਾਹਮਣਾਂ ਦਾ ਇੱਕ ਗੋਤ ਭੀ ਸੌਰੀ ਹੈ। ੬. ਸੰ. शौरि ਸ਼ੌਰਿ. ਵਿਸਨੁ. "ਤੁਝ ਸੇਵਹਿ ਬਿਧਿ ਸੰਕਰ ਸੌਰੀ." (ਨਾਪ੍ਰ) ੭. ਕ੍ਰਿਸਨ