Meanings of Punjabi words starting from ਸ

ਸੰ. सौवर्चल ਸੌਵਰਚਲ. ਇੱਕ ਪ੍ਰਕਾਰ ਦਾ ਲੂਣ. ਸੋਂਚਲ. Sochal Salt.


ਸੰ. सौवर्चल ਸੌਵਰਚਲ. ਇੱਕ ਪ੍ਰਕਾਰ ਦਾ ਲੂਣ. ਸੋਂਚਲ. Sochal Salt.


ਕੱਬਡੀ ਵਾਂਙ ਇਹ ਭੀ ਪੇਂਡੂ ਖੇਡ ਹੈ. ਜੁਆਨ ਆਦਮੀ ਇਕੱਠੇ ਹੋ ਕੇ ਦਲ ਬਣਾ ਲੈਂਦੇ ਹਨ, ਇੱਕ ਲੀਕ ਦੋਹਾਂ ਟੋਲੀਆਂ ਦੇ ਵਿਚਕਾਰ ਖਿੱਚੀ ਜਾਂਦੀ ਹੈ. ਇੱਕ ਪਾਸਿਓਂ ਇੱਕ ਆਦਮੀ ਅੱਗੇ ਵਧਕੇ ਦੂਜੇ ਪਾਸੇ ਦੇ ਆਦਮੀ ਦੀ ਛਾਤੀ ਤੇ ਤਿੰਨ ਤਲੀਆਂ ਫੁਰਤੀ ਨਾਲ ਮਾਰਦਾ ਹੈ. ਜੇ ਤਿੰਨ ਤਲੀਆਂ ਮਾਰਨ ਤੋਂ ਪਹਿਲਾਂ ਉਸ ਦਾ ਹੱਥ ਫੜ ਲਿਆ ਜਾਵੇ ਤਾਂ ਉਹ ਹਾਰਿਆ ਸਮਝੀਦਾ ਹੈ. ਜੇ ਤਿੰਨ ਤਲੀਆਂ ਮਾਰਕੇ ਬਿਨਾ ਫੜਾਈ ਖਾਧੇ ਆਪਣੀ ਵੱਲ ਮੁੜ ਆਵੇ ਤਾਂ ਜਿੱਤਿਆ ਜਾਣੀਦਾ ਹੈ. ਇਸੇ ਤਰਾਂ ਦੋ ਦੋ ਆਦਮੀ ਨੰਬਰ ਵਾਰ ਉਠਕੇ ਖੇਡਦੇ ਹਨ.


ਸੌਂਡੀ (ਹਾਥੀ) ਦਾ ਅੰਤ ਕਰਨ ਵਾਲਾ ਸ਼ੇਰ, ਉਸ ਜੇਹੀ ਗਰਜ ਕਰਨ ਵਾਲੀ ਬੰਦੂਕ. (ਸਨਾਮਾ)


ਸੰਗ੍ਯਾ- ਸ਼ੇਰ, ਜੋ ਸੌਂਡੀ (ਹਾਥੀ) ਦਾ ਵੈਰੀ ਹੈ. ਸੌਂਡ੍ਯੰਤਕ। ੨. ਬੰਦੂਕ, ਜੋ ਹਾਥੀ ਦਾ ਅੰਤ ਕਰਦੀ ਹੈ. (ਸਨਾਮਾ)


ਸੰ. शौणिडक ਸ਼ੌਂਡਿਕ. ਵਿ- ਸੁੰਡ ਵਾਲਾ। ੨. ਸੰਗ੍ਯਾ- ਹਾਥੀ। ੩. ਕਲਾਲ, ਜਿਸ ਦੀ ਨਾਲ ਸੁੰਡ ਦੇ ਆਕਾਰ ਦੀ ਹੁੰਦੀ ਹੈ. "ਬੂਝ੍ਯੋ ਸੌਂਡਕ ਸਦਨ ਵਿਸਾਲਾ." (ਗੁਪ੍ਰਸੂ)