Meanings of Punjabi words starting from ਸ

ਸੰਗ੍ਯਾ- ਸੁਗੰਧ ਵਾਲਾ ਦ੍ਰਵ੍ਯ. ਇਤਰ ਆਦਿਕ. "ਕਬਹੁ ਨ ਸੌਂਧਾ ਲਾਇ ਰਾਗ ਮਨ ਭਾਇਓ." (ਚਰਿਤ੍ਰ ੨੪੫)


ਦਸੌਂਧਾ ਖ਼ਾਨ. ਇਹ ਦਸੌਂਧ ਦੀ ਰਸਮ ਤੋਂ ਨਾਉਂ ਬਣ ਗਿਆ ਹੈ. ਦੇਖੋ, . ਉਸ਼ਰ. ਸ਼ਾਹਜਹਾਂ ਬਾਦਸ਼ਾਹ ਦੇ ਅਸਤਬਲ ਦਾ ਦਾਰੋਗਾ. "ਇਤਨੇ ਮੇ ਸੌਂਧੇ ਖਾਂ ਆਯੋ। ਹਯਨ ਸੇਵ ਪਰ ਜੋ ਠਹਿਰਾਯੋ॥" (ਗੁਪ੍ਰਸੂ)


ਦੇਖੋ, ਸਉਪਣਾ.


ਸੰ. शतपुष्पा ਸ਼ਤਪੁਸਪਾ. ਫ਼ਾ. ਬਾਦੀਆਂ. ਸੰਗ੍ਯਾ- ਸੌਂਫ ਪੋਹ ਮਾਘ ਵਿੱਚ ਬੀਜੀ ਅਤੇ ਵੈਸਾਖ ਵਿੱਚ ਕੱਟੀਦੀ ਹੈ. ਇਸ ਦਾ ਕੱਦ ਤਿੰਨ ਚਾਰ ਫੁਟ ਉੱਚਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਅਤੇ ਦ੍ਰਾਵਕ ਹੈ. ਸੌਂਫ ਮੇਦੇ ਅਤੇ ਅੰਤੜੀ ਦੇ ਰੋਗ ਦੂਰ ਕਰਨ ਲਈ ਉੱਤਮ ਮੰਨੀ ਗਈ ਹੈ. ਨੇਤ੍ਰਾਂ ਦੀ ਜੋਤ ਨੂੰ ਵਧਾਉਂਦੀ ਹੈ, ਬਲਗਮ ਨੂੰ ਛਾਂਟਦੀ ਹੈ. ਪੇਸ਼ਾਬ ਲਿਆਉਂਦੀ ਹੈ ਅਤੇ ਮੈਲ ਖਾਰਿਜ ਕਰਦੀ ਹੈ. ਇਸ ਦਾ ਅਰਕ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. L. Pimpinella anisum ( ਅੰ. Aniseed).


ਸੰ. शम ਸ਼ੰ. ਵ੍ਯ- ਕਲ੍ਯਾਣ. ਮੰਗਲ। ੨. ਸੁਖ। ੩. ਸ਼ਾਂਤਿ। ੪. ਸ਼ਾਸਤ੍ਰ। ੫. सम्. ਸਾਥ ਨਾਲ. "ਤੁਅ ਸਤਿਗੁਰ ਸੰ ਹੇਤ." (ਸਵੈਯੇ ਮਃ ੫. ਕੇ) ੬. ਚੰਗੀ ਤਰਾਂ. ਬਖੂਬੀ। ੭. ਬਿਲਕੁਲ. ਮੂਲੋਂ. ਮੁੱਢੋਂ.


ਸੰ. शंस् ਧਾ- ਉੱਚਾਰਣ ਕਰਨਾ. ਉਸਤਤਿ ਕਰਨਾ. ੨. ਸੰਗ੍ਯਾ- ਉਸਤਤਿ। ੩. ਪ੍ਰਤਿਗ੍ਯਾ. ਇਕਰਾਰ। ੪. ਸੌਂਹ. ਕਸਮ। ੫. ਇੱਛਾ। ੬. ਖੁਸ਼ਾਮਦ। ੭. ਦੇਖੋ, ਸੰਸਯ.