Meanings of Punjabi words starting from ਸ

ਸੰ. ਸੰਸਰ੍‍ਗ. ਸੰਗ੍ਯਾ- ਮਿਲਾਪ. ਸ਼ੰਬੰਧ. ਤਾਲੁੱਕ. ਦੇਖੋ, ਸਰਗ.


ਸੰ. ਸੰਗ੍ਯਾ- ਫਿਰਨਾ. ਵਿਚਰਨਾ। ੨. ਖਿਸਕਣਾ. ਦੇਖੋ, ਸਰਣ.


ਬਾਬਾ ਮੋਹਨ ਜੀ ਦਾ ਪੁਤ੍ਰ, ਸ਼੍ਰੀ ਗੁਰੂ ਅਮਰਦੇਵ ਜੀ ਦਾ ਪੋਤਾ, ਜਿਸ ਨੇ ਗੁਰੁਬਾਣੀ ਦੀਆਂ ਪੋਥੀਆਂ ਲਿਖੀਆਂ. ਇਨ੍ਹਾਂ ਪੁਸਤਕਾਂ ਨੂੰ ਹੀ ਸ਼੍ਰੀ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਚਣ ਸਮੇਂ ਬਾਬਾ ਮੋਹਨ ਜੀ ਤੋਂ ਲੈ ਗਏ ਸਨ. ਦੇਖੋ, ਗੋਇੰਦਵਾਲ ਨੰਃ ੧.


ਦੇਖੋ ਉਭਯਾਲੰਕਾਰ.


ਸੰਦੇਹ. ਸ਼ੱਕ. ਦੇਖੋ, ਸੰਸਯ. "ਗੁਰਮੁਖ ਸੰਸਾ ਮੂਲ ਨ ਹੋਵਈ." (ਵਾਰ ਬਿਲਾ ਮਃ ੩)


ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ.


ਵਿ- ਸੰਸਾਰ ਰੂਪ ਸਾਗਰ. "ਸੰਸਾਰ ਸਾਗਰ ਅਬ ਉਤਰੇ ਪਾਰੇ." (ਬਿਲਾ ਮਃ ੫)