Meanings of Punjabi words starting from ਸ

ਵਿ- ਜਗਤ ਰੂਪ ਖੂਹਾ, ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੈ. "ਸੰਸਾਰਕੂਪ ਤੇ ਉਧਰਿ ਲੈ." (ਆਸਾ ਛੰਤ ਮਃ ੫)


ਦੇਖੋ, ਸ੍ਰਿਸ੍ਟਿ ਰਚਨਾ.


ਸੰਸਾਰ (ਜਗਤ) ਵਿੱਚ. "ਮੁੰਦ੍ਰਾ ਪਾਇ ਫਿਰੈ ਸੰਸਾਰਿ." (ਵਾਰ ਰਾਮ ੧. ਮਃ ੧) "ਗੁਰਦਰਸਨੁ ਸਫਲੁ ਸੰਸਾਰਿ" (ਸਵੈਯੇ ਮਃ ੪. ਕੇ)


ਵਿ- ਸੰਚਾਰ ਨਾਲ ਸੰਬੰਧ ਰੱਖਣ ਵਾਲਾ, ਦੁਨਿਯਵੀ. ਸਾਂਸਾਰਿਕ। ੨. ਸੰਸਾਰ ਰਚਣ ਵਾਲਾ ਰਜੋਗੁਣ (ਬ੍ਰਹਮਾ). "ਇਕੁ ਸੰਸਾਰੀ ਇਕੁ ਭੰਡਾਰੀ." (ਜਪੁ) ੩. ਗ੍ਰਿਹਸਥੀ. "ਨਾ ਅਉਧੂਤੀ ਨਾ ਸੰਸਾਰੀ." (ਰਾਮ ਅਃ ਮਃ ੧) ੪. ਸੰਗ੍ਯਾ- ਸੰਸਾਰ ਦੀ ਰੀਤਿ. ਦੁਨੀਆਂ ਦੀ ਚਾਲ. "ਛੂਟਿਗਈ ਸੰਸਾਰੀ." (ਕੇਦਾ ਕਬੀਰ)


ਦੁਨੀਆਂ ਦੇ ਲੋਕ. ਦੇਖੋ, ਸੰਸਾਰ ੩. "ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੈ ਸੰਸਾਰੁ?" (ਗੂਜ ਮਃ ੫)


ਸ਼੍ਰੀ ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੨. ਤਲਵਾੜ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋ ਕੇ ਮਹਾਨ ਗਿਆਨੀ ਹੋਇਆ.


ਸੰਸਾਰ ਵਿੱਚ. "ਸੰਤੋਖ ਭਇਆ ਸੰਸਾਰੇ." (ਸੋਰ ਮਃ ੫)