Meanings of Punjabi words starting from ਸ

ਸੰ संसृति ਸੰਗ੍ਯਾ- ਪ੍ਰਵਾਹ. ਧਾਰਾ। ੨. ਸੰਸਾਰ. ਦੁਨੀਆਂ. ਦੇਖੋ, ਸ੍ਰਿਤਿ.


ਸੰ. ਸੰਗ੍ਯਾ- (ਸੰ- ਹ੍ਰਿ) ਖਿੱਚ. ਆਕਰਸਣ। ੨. ਵਿਨਾਸ਼. ਨਾਸ਼. ਲੈ ਕਰਨਾ। ੩. ਇਕੱਠਾ ਕਰਨ ਦੀ ਕ੍ਰਿਯਾ. ਸਮੇਟਣਾ। ੪. ਖੁਲਾਸਾ. ਸਾਰ। ੫. ਵਾਰ (ਪ੍ਰਹਾਰ- ਆਘਾਤ) ਰੋਕਣ ਦੀ ਕ੍ਰਿਯਾ।


ਸ਼੍ਰੀ ਗੁਰੂ ਅਰਜਨ ਸਾਹਿਬ ਦਾ ਤਾਇਆ, ਜਿਸ ਦੇ ਪੁਤ੍ਰ ਦੇ ਵਿਆਹ ਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੇ ਸ਼੍ਰੀ ਅਰਜਨ ਜੀ ਨੂੰ ਲਹੌਰ ਭੇਜਕੇ ਆਗ੍ਯਾ ਕੀਤੀ ਸੀ ਕਿ ਬਿਨਾ ਬੁਲਾਏ ਨਾ ਆਉਣਾ. ਸਾਹਿਬਜ਼ਾਦੇ ਨੇ ਦੋ ਵਰ੍ਹੇ ਲਹੌਰ ਰਹਿਕੇ ਉਤੱਮ ਧਰਮ ਪ੍ਰਚਾਰ ਕੀਤਾ. ਜਿਸ ਥਾਂ ਬੈਠਕੇ ਆਪ ਦੀਵਾਨ ਲਾਉਂਦੇ ਰਹੇ ਉਹ ਚੂਨੀ ਮੰਡੀ ਵਿੱਚ ਗੁਰੂ ਅਰਜਨ ਸਾਹਿਬ ਦਾ ਦਿਵਾਨਖਾਨਾ ਕਰਕੇ ਪ੍ਰਸਿੱਧ ਗੁਰੁਧਾਮ ਹੈ. ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰੁਦਰਸਨ ਤਾਈ"- ਸ਼ਬਦ ਲਿਖਕੇ ਪਿਤਾ ਗੁਰੂ ਜੀ ਪਾਸ ਭੇਜਿਆ ਹੈ. ਸੰਹਾਰੀ ਮੱਲ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਅਤਮਗ੍ਯਾਨ ਪ੍ਰਾਪਤ ਕੀਤਾ, ਅਤੇ ਇਸ ਦੀ ਅਨੰਨ ਸਿੱਖਾਂ ਵਿੱਚ ਗਿਣਤੀ ਹੋਈ.


ਸੰ. ਸੰਗ੍ਯਾ- ਉਹ ਪੁਸਤਕ ਜੋ ਭਲੀ ਪ੍ਰਕਾਰ ਹਿਤ ਨੂੰ ਕਹੇ। ੨. ਮਨੁ ਆਦਿ ਰਿਖੀਆਂ ਦੇ ਲਿਖੇ ਧਰਮਗ੍ਰੰਥ। ੩. ਵੇਦ ਦਾ ਉਹ ਭਾਗ, ਜੋ ਕਰਮ ਕਾਂਡ ਦਾ ਮਾਰਗ ਦੱਸਦਾ ਹੈ. ਸੰਹਿਤਾ ਦੀ ਵ੍ਯਾਖ੍ਯਾ ਦੇਖੋ, ਐਤ੍ਰੇਯ ਆਰਣ੍ਯਕ ਦੇ ਆਰਣ੍ਯਕ ੩. ਅਧ੍ਯਾਯ ੨, ਖੰਡ ੬. ਵਿੱਚ। ੪. ਵ੍ਯਾਕਰਣ ਅਨੁਸਾਰ ਅੱਖਰਾਂ ਦੀ ਅਤਿ ਸਮੀਪਤਾ 'ਸੰਹਿਤਾ' ਹੈ.