Meanings of Punjabi words starting from ਝ

ਕ੍ਰਿ. ਵਿ- ਰਿੜਕਕੇ. ਮਥਨ ਕਰਕੇ. "ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ." (ਗਉ ਮਃ ੫) ੨. ਹਟਾਕੇ. ਹਿਲਾਕੇ. ਦੇਖੋ, ਝੋਲ ੪.


ਸੰ. ਝੌਲਿਕ. ਸੰਗ੍ਯਾ- ਛੋਟਾ ਝੋਲਾ. ਥੈਲੀ। ੨. ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. "ਮੁੰਦਾ ਸੰਤੋਖੁ ਸਰਮੁ ਪਤੁ ਝੋਲੀ." (ਜਪੁ) ੩. ਕੱਛ ਪਜਾਮੇ ਆਦਿ ਦਾ ਆਸਣ। ੪. ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ.


ਕ੍ਰਿ- ਕਿਸੇ ਦੇ ਪਤ੍ਰ ਨੂੰ ਆਪਣੀ ਇਸਤ੍ਰੀ ਦੀ ਗੋਦੀ ਵਿੱਚ ਮੁਤਬੰਨਾ ਕਰਨ ਲਈ ਪਾਉਣਾ. ਪੁਤ੍ਰ ਗੋਦੀ ਲੈਣਾ.


ਦੇਖੋ, ਝੋਲ ੬.