Meanings of Punjabi words starting from ਡ

ਸੰਗ੍ਯਾ- ਪੋਸਤ ਦਾ ਫਲ। ੨. ਡੋਡੇ ਦੀ ਸ਼ਕਲ ਦੀ ਕੋਈ ਵਸਤੁ, ਜਿਵੇਂ- ਕੌਲਡੋਡਾ.


ਸੰਗ੍ਯਾ- ਬਿਨਾ ਖਿੜੇ ਫੁੱਲ ਦੀ ਕਲੀ। ੨. ਡੋਡੀ ਦੀ ਸ਼ਕਲ ਦਾ ਬਟਨ.


ਸੰਗ੍ਯਾ- ਗੁਟਾਰ.


ਦੇਖੋ, ਡਿਉਢਾ. "ਡੋਢੇ ਗਣਨ ਸਵਾਇ." (ਨਾਪ੍ਰ) ਡਿਉਢੇ ਅਤੇ ਸਵਾਏ ਹ਼ਿਸਾਬ ਦੇ ਕੋਠੇ ਗਿਣਨੇ.


ਸੰ. ਦ੍ਰੋਣ. ਸੰਗ੍ਯਾ- ਪੱਤਿਆਂ ਦਾ ਪਾਤ੍ਰ, ਜੋ ਕਟੋਰੇ ਦੀ ਸ਼ਕਲ ਦਾ ਹੁੰਦਾ ਹੈ. ਡੂਨਾ. ਦੋਨਾ.