Meanings of Punjabi words starting from ਪ

ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ.


ਵਿ- ਪਟਾ (ਸਨਦ) ਰੱਖਣ ਵਾਲਾ.


ਦੇਖੋ, ਪੋਟਿਸ.


ਸੰ. ਸੰਗ੍ਯਾ- ਪਟ- ਹਨ. ਕਪੜੇ ਦੇ ਵੱਟਕੇ ਬਣਾਏ ਹੋਏ ਕਰੜੇ ਡੱਗੇ ਨਾਲ ਵਜਾਈਏ ਜਿਸ ਨੂੰ, ਐਸਾ ਨਗਾਰਾ। ੨. ਵਡਾ ਢੋਲ। ੩. ਘੋੜੇ ਪੁਰ ਰੱਖਿਆ ਹੋਇਆ ਨਗਾਰਾ। ੪. ਪ੍ਰਾ- ਗਤਕਾ। ੫. ਸੈਫ਼. ਦੇਖੋ, ਪੱਟਿਸ.


ਸੰਗ੍ਯਾ- ਕੱਪੜੇ ਖੋਹਣ ਵਾਲਾ, ਬਾਟਪਾਰ। ੨. ਕਪੜੇ ਨਾਲ ਗਲ ਘੁੱਟਕੇ ਮਾਰਨ ਵਾਲਾ. "ਜੋ ਪਟਹਾ ਜਨ ਘਾਵਤ ਹੈ." (ਕ੍ਰਿਸ਼ਨਾਵ) ੩. ਵਸਤ੍ਰ ਨੂੰ ਪਟੜੇ ਪੁਰ ਮਾਰਨ ਵਾਲਾ, ਧੋਬੀ.


ਦੇਖੋ, ਪਟਹ.


ਕ੍ਰਿ- ਪਛਾੜਨਾ. ਜ਼ੋਰ ਨਾਲ ਪਾਤਨ (ਡੇਗਣਾ).


ਸੰ. ਪੱਟਕ. ਸੰਗਯਾ- ਕਮਰਬੰਦ. ਲੱਕ ਬੰਨ੍ਹਣ ਦਾ ਸਾਫਾ। ੨. ਛੋਟਾ ਸਾਫਾ ਜਾਂ ਪਰਨਾ। ੩. ਖ਼ਾ. ਉਹ ਜੀਵ, ਜੋ ਤਲਵਾਰ ਦੇ ਇੱਕ ਝਟਕੇ ਨਾਲ ਨਾ ਵੱਢਿਆ ਜਾਵੇ, ਕਿੰਤੂ ਅਧਕੱਟਿਆ ਜ਼ਮੀਨ ਪੁਰ ਪਟਕਿਆ ਜਾਵੇ. ਪਟਕੇ ਦਾ ਮਾਸ ਖਾਣਾ ਨਿਸ਼ੇਧ ਕੀਤਾ ਗਿਆ ਹੈ.