nan
ਜਨਮ ਮਰਣ ਮਿਟਾਉਣ ਵਾਲਾ. ਜਿਸ ਦੀ ਕ੍ਰਿਪਾ ਨਾਲ ਪੁਨਰਜਨਮ ਮਿਟਜਾਵੇ, "ਕੈਸੀ ਆਰਤੀ ਹੋਇ, ਭਵਖੰਡਨਾ ਤੇਰੀ." (ਸੋਹਿਲਾ) "ਭਵਖੰਡਨ ਦੁਖਭੰਜਨ ਸੁਆਮੀ." (ਧਨਾ ਮਃ ੫)
nan
ਹੋਵੇਗਾ। ੨. ਭ੍ਰਮਣ ਕਰੇਗਾ.
ਸੰਗ੍ਯਾ- ਸੰਸਾਰ ਦੀ ਦਸ਼ਾ ਦਾ ਪ੍ਰਕ੍ਰਿਤਿ ਦੇ ਨਿਯਮ ਅਨੁਸਾਰ ਬਦਲਣਾ। ੨. ਆਵਾਗਮਨ.
ਮਿਥ੍ਯਾ ਪਦਾਰਥਾਂ ਦੀ ਹੋਂਦ (ਅਸ੍ਤਿਤ੍ਵ) ਰੂਪ ਹੈ ਜਲ ਜਿਸ ਵਿੱਚ ਸੰਸਾਰਸਮੁੰਦਰ. "ਭਵਜਲ ਤੇ ਕਾਢਹੁ ਪ੍ਰਭੂ." (ਬਾਵਨ)
ਸੰਸਾਰ ਸਮੁੰਦਰ ਨੂੰ ਸੋਖਣ ਵਾਲਾ. ਜਿਸ ਵਿੱਚ ਸਭ ਜਗਤ ਲੈ ਹੁੰਦਾ ਹੈ। ੨. ਆਵਾਗਮਨ ਮਿਟਾਉਣ ਵਾਲਾ. "ਸੋਈ ਨਾਮ ਭਗਤ ਭਵਜਲਹਰਣ." (ਸਵੈਯੇ ਮਃ ੩. ਕੇ)
ਭਵਜਲ ਵਿੱਚ. ਸੰਸਾਰ ਸਮੁੰਦਰ ਵਿੱਚ. ਹਉਮੈ ਕਰਤਾ ਭਵਜਲਿ ਪਰਿਆ." (ਮਾਰੂ ਸੋਲਹੇ ਮਃ ੧)
ਦੇਖੋ, ਭਵਜਲ.
ਮਿਥ੍ਯਾ ਪਦਾਰਥਾਂ ਦੀ ਹੋਂਦ ਰੂਪ ਹੈ ਜਲ ਜਿਸ ਵਿੱਚ ਐਸਾ ਜਗਤਸਾਗਰ. "ਭਵਜਲੁ ਜਗਤੁ ਨ ਜਾਈ ਤਰਣਾ, ਜਪਿ ਹਰਿ ਹਰਿ ਪਾਰਿ ਉਤਾਰੀ." (ਸਾਰ ਮਃ ੪)
nan