Meanings of Punjabi words starting from ਮ

ਅ਼. [مکین] ਵਿ- ਮਕਾਨਵਾਲਾ. ਦੇਖੋ, ਮਕਾਂ.


ਫ਼ਾ. [مکُن] ਵ੍ਯ- ਨਾ ਕਰ. ਮਾਕੁਰੁ.


ਦੇਖੋ, ਮੌਕੂਫ. "ਕਰੀ ਮਕੂਫ ਚਲਨ ਕੀ ਤ੍ਯਾਰੀ." (ਗੁਪ੍ਰਸੂ)


ਅ਼. [مقوُلہ] ਸੰਗ੍ਯਾ- ਕ਼ੌਲ (ਬਾਤ) ਦੀ ਰਚਨਾ. ਬਚਨ। ੨. ਕਹਾਉਤ.


ਇਹ ਗੋਸਟਿ, ਜਿਸ ਦਾ ਨਾਮ 'ਪਾਕਨਾਮਾ' ਭੀ ਹੈ, ਕਿਸੇ ਸਿੱਖ ਨੇ ਆਲਮ ਕਵੀ ਦੀ ਰਾਗਮਾਲਾ ਬਣਨ ਤੋਂ ਪਿੱਛੋਂ ਰਚੀ ਹੈ, ਕਿਉਂਕਿ ਇਸ ਵਿੱਚ ਹੋਰ ਸੰਗੀਤਾਂ ਨਾਲੋਂ ਭਿੰਨ, ਆਲਮ ਦੇ ਕ੍ਰਮ ਅਨੁਸਾਰ ਛੀ ਰਾਗ ਅਤੇ ਰਾਗਨੀਆਂ ਲਿਖੀਆਂ ਹਨ. ਇਸ ਦਾ ਕਰਤਾ ਇਸਲਾਮਮਤ ਦਾ ਭੀ ਕੁਝ ਗ੍ਯਾਤਾ ਪ੍ਰਤੀਤ ਹੁੰਦਾ ਹੈ, ਕਿਉਂਕਿ ਉਸ ਨੇ ਸ਼ੈਤਾਨ ਦਾ ਕੇਵਲ ਅਗਨਿ ਤੱਤ ਤੋਂ ਬਣਨਾ, ਫਰਿਸ਼ਤੇ ਦੀ ਤੁਰ੍ਹੀ ਸੁਣਕੇ ਕਬਰਾਂ ਵਿੱਚੋਂ ਮੁਰਦਿਆਂ ਦਾ ਉਠਣਾ, ਅਰ ਆਖ਼ਰੀ ਦਿਨ ਦਾ ਖ਼ੁਦਾਈ ਫੈਸਲਾ ਹੋਣਾ ਆਦਿਕ ਪ੍ਰਸੰਗ ਲਿਖੇ ਹਨ.#ਇਸ ਗ੍ਰੰਥ ਦੇ ਕਵਿ ਨੇ ਕਈ ਕਲਪਿਤ ਕਹਾਣੀਆਂ ਭੀ ਘੜੀਆਂ ਹਨ, ਜਿਵੇਂ- ਮੁਸਲਮਾਨ ਸੂਰ ਇਸ ਲਈ ਨਹੀਂ ਖਾਂਦੇ ਕਿ ਭਗਵਾਨ ਨੇ ਵਰਾਹ ਰੂਪ ਧਾਰਿਆ ਸੀ, ਮੱਕਾ ਸ਼ਿਵਲਿੰਗ ਮੰਦਿਰ ਹੈ, ਰਾਜਾ ਸਾਲਿਵਾਹਨ ਨੇ ਸਿਆਲਕੋਟ ਰਚਣ ਵੇਲੇ ਇੱਕ ਤੁਰਕ ਸਾਲਿਵਾਹਨ ਨੇ ਸਿਆਲਕੋਟ ਰਚਣ ਵੇਲੇ ਇੱਕ ਤੁਰ ਕਿੱਲੇ ਦੀ ਨਿਉਂ ਹੇਠ ਦਿੱਤਾ ਸੀ, ਇਸ ਕਰਕੇ ਭਾਰਤ ਪੁਰ ਮੁਸਲਮਾਨਾਂ ਨੇ ਹਮਲੇ ਕੀਤੇ ਆਦਿਕ.#ਇਸ ਦੀ ਰਚਨਾ ਸਤਿਗੁਰੂ ਨਾਨਕਦੇਵ ਦੀ ਬਾਣੀ ਨਾਲ ਨਹੀਂ ਮਿਲਦੀ.