ਫ਼ਾ. [لرزید] ਕੰਬਿਆ. ਕੰਪਿਤ.
ਫ਼ਾ. [لرزدین] ਕ੍ਰਿ. ਕੰਬਣਾ. ਕੰਪਨ.
ਦੇਖੋ, ਲੜਨਾ.
ਦੇਖੋ, ਲੜਾਈ.
ਦੇਖੋ, ਲਰਜ਼ੀਦਨ.
ਕ੍ਰਿ. ਵਿ- ਲੜਕੇ. ਝਗ਼ੜਕੇ. "ਸਗਲੇ ਲਰਿ ਲਰਿ ਮੂਆ."¹ (ਧਨਾ ਮਃ ੫)
nan
ਦੇਖੋ, ਲਰਕਾ ਅਤੇ ਲਰਕੀ. "ਕੋ ਹੈ ਲਰਿਕਾ ਬਚਈ ਲਰਿਕੀ ਬੇਚੈ ਕੋਇ." (ਸ. ਕਬੀਰ) ਲੜਕਾ ਤੋਂ ਭਾਵ ਮਨ ਅਤੇ ਲੜਕੀ ਤੋਂ ਬੁੱਧਿ ਹੈ.
ਸੰਗ੍ਯਾ- ਲੜੀ. ਸ਼੍ਰੇਣੀ. ਸੂਤ ਵਿੱਚ ਪਰੋਤੀ ਮਣਕਿਆਂ ਦੀ ਪੰਕ੍ਤਿ (ਮਾਲਾ). "ਮੋਤਿਨ ਕੀ ਲਰੀਆਂ." (ਕ੍ਰਿਸਨਾਵ) ੨. ਲਗੀ. ਲਗਨ ਹੋਈ. "ਸੰਸਾਰੈ ਕੈ ਅੰਚਲਿ ਲਰੀ." (ਗੌਡ ਕਬੀਰ)
ਵਿ- ਲੜਨ ਵਾਲਾ. ਲੜਾਕਾ। ੨. ਯੋੱਧਾ.
ਸੰ. लल्. ਧਾ- ਕ੍ਰੀੜਾ ਕਰਨਾ, ਖੇਡਣਾ, ਇੱਛਾ ਕਰਨਾ. ਜੀਭ ਨੂੰ ਮੂੰਹ ਤੋਂ ਬਾਹਰ ਕੱਢਕੇ ਹਿਲਾਉਣਾ.