Meanings of Punjabi words starting from ਸ

ਦੇਖੋ, ਸੰਕਰਖਨ.


ਸੰਗ੍ਯਾ- ਸ਼ਿਵਪੁਤ੍ਰ ਗਣੇਸ਼ ਅਤੇ ਕਾਰਤਿਕੇਯ.


ਸੰ. सङ्कर्षण ਸੰਕਰ੍ਸਣ. ਸੰਗ੍ਯਾ- ਸੰ- ਕਰ੍ਸਣ (ਖਿੱਚਣ) ਦੀ ਕ੍ਰਿਯਾ।#੨. ਬਲਭਦ੍ਰ. ਬਲਰਾਮ. ਇਸ ਦਾ ਨਾਉਂ ਸੰਕਰਖਣ ਹੋਣ ਦੇ ਦੋ ਕਾਰਣ ਲਿਖੇ ਹਨ. ਇੱਕ ਤਾਂ ਇਹ ਕਿ ਇਸ ਨੂੰ ਦੇਵਕੀ ਦੇ ਉਦਰ ਤੋਂ, ਖਿੱਚਕੇ ਰੋਹਿਣੀ ਦੇ ਉਦਰ ਵਿੱਚ ਰੱਖਿਆ ਗਿਆ.¹ ਦੂਜੇ ਇਹ ਹਲ ਨਾਲ ਵੈਰੀ ਨੂੰ ਸੰਕਰ੍ਸ (ਖਿੱਚ) ਕੇ ਮੂਸਲ ਨਾਲ ਸਿਰ ਭੰਨ ਦਿੰਦਾ ਸੀ. "ਪੁਨ ਬੋਲ੍ਯੋ ਵ੍ਰਿਜਏਸ, ਸੰਕਰਖਨ ਸੋਂ ਕ੍ਰਿਪਾ ਕਰ." (ਕ੍ਰਿਸਨਾਵ) ੩. ਭਾਈ ਸੰਤੋਖ ਸਿੰਘ ਨੇ ਸੰਕ੍ਰਮਣ (ਸੰਕ੍ਰਾਂਤਿ) ਦੀ ਥਾਂ ਭੀ ਸੰਕਰਖਣ ਸ਼ਬਦ ਵਰਤਿਆ ਹੈ. "ਮਕਰ ਸੰਕਰਖਣ ਅਰਕੀ ਹੋਇ। ਆਨ ਸਨਾਨਹਿ ਜੇ ਨਰ ਕੋਇ"॥ (ਗੁਪ੍ਰਸੂ) ਮਕਰ ਰਾਸ਼ਿ ਤੇ ਜਦ ਸੂਰਜ ਹੋਵੇ, ਤਦ ਜੋ ਆਕੇ ਮੁਕਤਸਰ ਨ੍ਹਾਵੇ.


ਦੇਖੋ, ਵਰਣ ਸੰਕਰ.


ਸ਼ੰਕਰ ਦਾ ਬਹੁ ਵਚਨ. "ਸੰਕਰਾ ਨ ਜਾਨਹਿ ਭੇਵ." (ਰਾਮ ਮਃ ੫) ਗ੍ਯਾਰਾਂ ਰੁਦ੍ਰ ਭੇਦ ਨ ਜਾਨੈ। ੨. ਸ਼ਿਵ। ੩. ਵਿ- ਕਲ੍ਯਾਣ ਕਰਤਾ. ੪. ਇੱਕ ਰਾਗ, ਜੋ ਬਿਲਾਵਲ ਠਾਟ ਦਾ ਸਾੜਵ (ਖਾੜਵ) ਹੈ. ਇਸ ਵਿੱਚ ਮੱਧਮ ਵਰਜਿਤ ਹੈ ਅਤੇ ਰਿਸਭ ਬਹੁਤ ਦੁਰਬਲ ਲਗਦਾ ਹੈ. ਸੰਕਰਾ ਬਿਹਾਗ ਨਾਲ ਬਹੁਤ ਮਿਲਦਾ ਹੈ. ਇਸ ਵਿੱਚ ਗਾਂਧਾਰ ਵਾਦੀ ਅਤੇ ਸੜਜ ਸੰਵਾਦੀ ਹੈ. ਆਰੋਹੀ- ਸ ਰ ਗ ਪ ਪ ਨ ਸ. ਅਵਰੋਹੀ ਸ ਨ ਧ ਪ ਗ ਰ ਸ.


ਦੇਖੋ, ਸੰਕਰ ੫.


ਸੰ. सङ्कलन ਸੰਗ੍ਯਾ- ਕਲਨ (ਇਕੱਠਾ) ਕਰਨਾ. ਜੋੜਨਾ। ੨. ਵਰ੍ਹੇ ਅਤੇ ਮਹੀਨਿਆਂ ਵਿੱਚ ਹੋਈ ਗੱਲ ਨੂੰ ਨਾਟਕ ਵਿੱਚ ਥੋੜੇ ਸਮੇਂ ਅੰਦਰ ਕਰ ਦਿਖਾਉਣਾ.


ਸੰ. सङ्कलप ਸੰਗ੍ਯਾ- ਮਨ ਦਾ ਫੁਰਨਾ. ਮਨੋਰਥ. ਖਿਆਲ। ੨. ਪ੍ਰਤਿਗ੍ਯਾ. ਪ੍ਰਣ. ਦੇਖੋ, ਕਲਪ.