Meanings of Punjabi words starting from ਸ

ਵਿ- ਜੋੜਿਆ ਹੋਇਆ. ਇਕੱਠਾ ਕੀਤਾ. ਦੇਖੋ, ਕਲਨ.


ਵਿ- ਸੰਕੁਚਿਤ। ੨. ਤੰਗ. ਭੀੜਾ.


ਸੰ. शङ्का ਸ਼ੰਕਾ. ਸੰਗ੍ਯਾ- ਸ਼ੱਕ. ਸੰਸਾ। ੨. ਡਰ. ਖੌਫ. ਧਕਧਕੀ. "ਪ੍ਰਭੁ ਧਿਆਇਆ ਗਈ ਸੰਕਾ ਤੂਟ." (ਗੂਜ ਮਃ ੫) ੩. सङ्का ਲੜਾਈ. ਜੰਗ.


ਸੰ. ਸੰਕਾਸ਼. ਵਿ- ਤੁੱਲ. ਸਮਾਨ. "ਹੌਂ ਨ ਲਖੋਂ ਸੋਦਰ ਤਿਸੈ, ਪਰਮੇਸੁਰ ਸੰਕਾਸ." (ਨਾਪ੍ਰ)


ਸੰ. शङ्कित ਵਿ- ਡਰਿਆ ਹੋਇਆ। ੨. ਸੰਸੇ ਵਾਨ. ਸ਼ੱਕ ਸਹਿਤ.


ਸੰ. ਸੰਕੀਰ੍‍ਣ. ਵਿ- ਕੀਰ੍‍ਣ (ਮਿਲਿਆ ਹੋਇਆ). ੨. ਢਕਿਆ ਹੋਇਆ। ੩. ਵ੍ਯਾਪ੍ਤ. ਪਸਰਿਆ. ਫੈਲਿਆ. "ਆਯੁਧ ਤੇ ਸੰਕੀਰਨ ਬਨ ਭਾ ਲੋਥਨ ਪੋਥ ਕਰੰਤੇ." (ਗੁਪ੍ਰਸੂ) ੪. ਸੰਗ੍ਯਾ- ਮਿਲੀ ਹੋਈ ਜਾਤਿ. ਲੋਮ ਪ੍ਰਤਿਲੋਮ ਕ੍ਰਮ ਨਾਲ ਉਪਜੇ ਸੰਕਰ ਵਰਣਾਂ ਦੇ ਮੇਲ ਤੋਂ ਪੈਦਾ ਹੋਈ ਸੰਤਾਨ ਦੇਖੋ, ਦਸ ਅਠ ਵਰਨ.


ਸੰ. शङ्कु ਸ਼ੰਕੁ. ਸੰਗ੍ਯਾ- ਮੇਖ. ਕੀਲਾ। ੨. ਠੂਠ. ਸ੍‍ਥਾਣੁ. ੩. ਸੰਖ ਨਾਂਉ ਦੀ ਗਿਣਤੀ. (੧੦੦੦੦੦੦੦੦੦੦੦੦੦) ੪. ਸੂਰਜ ਦੀ ਛਾਇਆ ਮਿਣਨ ਦਾ ਤਿੰਨ ਬਾਰਾਂ ਉਂਗਲ ਆਦਿਕ ਦਾ ਕੀਲਾ। ੫. ਕਾਮਦੇਵ। ੬. ਸ਼ਿਵ। ੭. ਪਾਪਾ.


ਸੰਗ੍ਯਾ- ਸ਼ੰਕੁ. (ਕਿੱਲੇ) ਜੇਹੇ ਹੋਣ ਕੰਨ ਜਿਸ ਦੇ, ਗਧਾ। ੨. ਹਰਿਵੰਸ਼ ਅਨੁਸਾਰ ਇੱਕ ਦਾਨਵ.