Meanings of Punjabi words starting from ਸ

ਵਿ- ਸੰਕੁਚਿਤ। ੨. ਤੰਗ. ਭੀੜਾ. "ਮੁਕਤਿ ਦੁਆਰਾ ਸੰਕੁਰਾ." (ਸ. ਕਬੀਰ)


ਸੰ. ਵਿ- ਸੰਘਣਾ. "ਸੁਭ ਗੁਣ ਗਨ ਦਲ ਸੰਕੁਲ ਸੋਹੈਂ." (ਗੁਪ੍ਰਸੂ) ੨. ਪੂਰਣ। ੩. ਘਿਰਿਆ ਹੋਇਆ। ੪. ਸੰਗ੍ਯਾ- ਯੁੱਧ। ੫. ਭੀੜ. ਹੁਜੂਮ.


ਸੰਕੁਚਿਤ. ਭੀੜਾ. ਦੇਖੋ, ਸੰਕੁਰਾ. "ਮੁਕਤਿ ਦ੍ਵਾਰਾ ਸੰਕੁੜਾ" (ਗੂਜ ਵਾਰ ੧. ਮਃ ੩)


ਦੇਖੋ, ਸੰਕੁ.


ਸੰ. संकेत ਸੰਗ੍ਯਾ- ਇਸ਼ਾਰਾ। ੨. ਚਿੰਨ੍ਹ. ਨਿਸ਼ਾਨ। ੩. ਸੰ. ਸੰ- ਕੇਤ. ਨਿਵਾਸ. "ਜਲ ਸੰਕੇਤਨਿ ਆਦਿ ਬਖਾਨਹੁ." (ਸਨਾਮਾ) ਜਲ ਦਾ ਹੈ ਸੰਕੇਤ (ਨਿਵਾਸ) ਜਿਸ ਵਿੱਚ, ਨਦੀ.


ਦੇਖੋ, ਸੰਕੇਤ ੩.