Meanings of Punjabi words starting from ਸ

ਸ਼ੰਕਿਤ ਦੀ ਥਾਂ ਇਹ ਸ਼ਬਦ ਲਿਖਾਰੀ ਦੀ ਭੁੱਲ ਕਰਕੇ ਹੈ. "ਸੁ ਸਾਧੁ ਸੰਕ੍ਰਿਤੰ ਚਿਤੰ, ਅਸਾਧੁ ਨਿਰਭਯੰ ਡੁਲੰ." (ਕਲਕੀ)

ਸੰ. सक्रन्दन ਸੰਗ੍ਯਾ- ਜਿਸ ਵਿੱਚ ਕ੍ਰੰਦਨ (ਚਿੱਲਾਉਣਾ) ਹੋਵੇ. ਯੁੱਧ. ਜੰਗ। ੨. ਇੰਦ੍ਰ, ਜੋ ਵੈਰੀਆਂ ਨੂੰ ਰੁਆਉਂਦਾ ਹੈ.

ਸੰ. शङ्ख ਸੰਗ੍ਯਾ- ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. "ਸੰਖਨ ਕੀ ਧੁਨਿ ਘੰਟਨ ਕੀ ਕਰ." (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. "ਸਿੰਘ ਚੜੀ ਮੁਖ ਸੰਖ ਬਜਾਵਤ." (ਚੰਡੀ ੧) ਸੰਖ ਨੂੰ ਵਿਸਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ। ੨. ਵਿਸਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. "ਸੰਖ ਚਕ੍ਰ ਮਾਲਾ ਤਿਲਕ ਬਿਰਾਜਤ." (ਮਾਰੂ ਨਾਮਦੇਵ)। ੩. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪. ਇੱਕ ਗਿਣਤੀ. ੧੦੦੦੦੦੦੦੦੦੦੦੦੦। ੫. ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬. ਕਪਾਲ. ਸਿਰ ਦੀ ਹੱਡੀ। ੭. ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. "ਸੰਖਾਸੁਰ ਮਾਰੇ ਵੇਦ ਉਧਾਰੇ." (ਮੱਛਾਵ) ਸ਼ਤਪਥ ਵਿੱਚ ਸ਼ੰਖਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮. ਦੇਖੋ, ਸੰਖ੍ਯ.

ਸੰ. शङखचूड ਸੰਗ੍ਯਾ- ਇੱਕ ਜਾਤਿ ਦਾ ਸੱਪ, ਜਿਸ ਦੇ ਸ਼ਰੀਰ ਉੱਪਰ ਸ਼ੰਖ ਜੇਹੇ ਚਿੰਨ੍ਹ ਹੁੰਦੇ ਹਨ। ੨. ਜਲੰਧਰ ਦੈਤ ਜਿਸ ਦੀ ਇਸਤ੍ਰੀ ਵ੍ਰਿੰਦਾ ਸੀ, ਜੋ ਤੁਲਸੀ ਰੂਪ ਹੋਈ. ਦੇਖੋ, ਦੇਵੀ ਭਾਗਵਤ ਸਕੰਧ ੯. ਅਃ ੨੪.

ਇੱਕ ਛੰਦ. ਇਸ ਦਾ ਨਾਉਂ "ਸੋਮਰਾਜੀ" ਅਤੇ "ਅਰਧ ਭੁਜੰਗ" ਭੀ ਹੈ. ਲੱਛਣ- ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਜੁਟੇ ਦੋਇ ਪਾਸੇ। ਪਰੀ ਮਾਰ ਨਾਸੇ।#ਗੁਰੂ ਧੀਰ ਦੈਕੈ। ਅਗੈ ਸਿੰਘ ਕੈਕੈ।#(ਅ) ਦਸਵੇਂ ਪਾਤਸ਼ਾਹ ਜੀ ਨੇ "ਭੁਜੰਗ ਪ੍ਰਯਾਤ" ਸਿਰਲੇਖ ਹੇਠ ਸੰਖਨਾਰੀ ਦਾ ਸਰੂਪ ਦਿੱਤਾ ਹੈ, ਪਰ ਉਸ ਥਾਂ ਭਾਵ ਅਰਧ ਭੁਜੰਗ ਤੋਂ ਹੈ. ਯਥਾ-#ਨਮਸ੍‌ਤੰ ਅਗੰਜੇ। ਨਮਸ੍‌ਤੰ ਅਭੰਜੇ।#ਨਮਸ੍‌ਤੰ ਅਨਾਮੇ। ਨਮਸ੍‌ਤੰ ਅਠਾਮੇ। (ਜਾਪੁ)

ਦੇਖੋ, ਸੰਖਿਨੀ.

ਦੇਖੋ, ਸੰਖ ੭.