Meanings of Punjabi words starting from ਸ

ਰਾਜ ਪਟਿਆਲਾ, ਨਜਾਮਤ ਫਤੇਗੜ੍ਹ (ਬਸੀ), ਥਾਣਾਂ ਮੂਲੇਪੁਰ ਦਾ ਇੱਕ ਪਿੰਡ, ਜੋ ਢਿੱਲਵਾਂ ਵਾਲੇ ਬਾਬਾ ਕੌਲ ਜੀ ਦੇ ਨੱਤੇ¹ ਸੋਢੀ ਦਿਦਾਰ ਸਿੰਘ ਨੇ ਰਾਜਾ ਅਮਰ ਸਿੰਘ ਸਾਹਿਬ ਪਟਿਆਲਾਪਤਿ ਦੇ ਵੇਲੇ ਆਬਾਦ ਕੀਤਾ. ਰਿਆਸਤ ਨੇ ਸੰਗਤਪੁਰਾ ਸਾਰਾ ਜਾਗੀਰ ਵਿੱਚ ਸੋਢੀ ਸਾਹਿਬ ਨੂੰ ਦਿੱਤਾ ਅਤੇ ਚਾਰ ਪਿੰਡ ਹੋਰ (ਖਰ੍ਹੇ, ਪੋਲਾ, ਮਾਜਰੀ, ਰਾਇਸਰ) ਅਰਪਨ ਕਰੇ. ਸੰਗਤਪੁਰੇ ਦੇ ਸੋਢੀ ਸਾਹਿਬਾਨ ਦੀ ਕੁੱਲ ਜਾਗੀਰ ਨੌ ਹਜ਼ਾਰ ਰੁਪਯੇ ਸਾਲਾਨਾ ਹੈ.#ਸੋਢੀ ਸਾਹਿਬ ਆਖਦੇ ਹਨ ਕਿ ਉਨ੍ਹਾਂ ਪਾਸ ਇੱਕ ਮਾਲਾ ਅਤੇ ਇੱਕ ਪੰਜ ਗ੍ਰੰਥੀ ਪੁਸਤਕ ਗੁਰੂ ਅਰਜਨ ਦੇਵ ਜੀ ਦੀ ਹੈ ਅਤੇ ਜਪੁਜੀ ਸਾਹਿਬ ਦਾ ਗੁਟਕਾ ਦਸ਼ਮੇਸ਼ ਦਾ ਬਖਸ਼ਿਆ ਹੋਇਆ ਹੈ.


ਸੰ. सुरङ्ग ਸੁਰੰਗ. ਅੰ. Orange. L. Citrus Aurantium. ਦੇਖੋ, ਨਾਰੰਗੀ ਅਤੇ ਰੰਗਤਰਾ.


ਫ਼ਾ. [سنگ تراش] ਸੰਗ੍ਯਾ- ਸੰਗ (ਪੱਥਰ) ਛਿੱਲਣ ਵਾਲਾ. ਪੱਥਰਘਾੜਾ.


ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ.


ਇੱਕ ਪ੍ਰੇਮੀ ਤਖਾਣ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਚਲ ਦੇ ਮਕਾਮ ਸਿੱਖ ਹੋਇਆ. ਇਹ ਪ੍ਰਸਿੱਧ ਉਪਕਾਰੀ ਅਤੇ ਕਰਣੀ ਵਾਲਾ ਹੋਇਆ ਹੈ। ੨. ਦੇਖੋ, ਸਤਕਰਤਾਰੀਏ.