Meanings of Punjabi words starting from ਅ

ਵਿ- ਅਕਥਨੀਯ. ਅਕਥ੍ਯ. ਜੋ ਕਹਿਣ ਵਿੱਚ ਨਾ ਆਵੇ. ਕਥਨਸ਼ਕਤਿ ਤੋਂ ਪਰੇ. "ਅਕਹ ਕਹਾ ਕਹਿ ਕਾ ਸਮਝਾਵਾ." (ਗਉ ਬਾਵਨ ਕਬੀਰ) ੨. ਸੰਗ੍ਯਾ- ਕਰਤਾਰ. "ਰਿਦੈ ਬਸੈ ਅਕਹੀਉ. (ਵੈਯੇ ਮਃ ੩. ਕੇ)


ਵਿ- ਪੜਦ ਬਿਨਾ। ੨. ਓਟ ਰਹਿਤ. ਦੇਖੋ, ਕੱਜਣਾ. "ਅਕੱਜ ਕੂਪਾ." (ਰਾਮਾਵ) ਕੇਕਈ ਨੂੰ ਉਸ ਖੂਹ ਦਾ ਦ੍ਰਿਸ੍ਟਾਂਤ ਦਿੱਤਾ ਹੈ, ਜਿਸ ਦੀ ਮਣ (ਮੰਡੇਰ) ਆਦਿ ਕੁਝ ਨਾ ਹੋਵੇ, ਅਤੇ ਜਿਸ ਵਿੱਚ ਆਦਮੀ ਅਚਾਨਕ ਡਿਗ ਪਵੇ.


ਵਿ- ਜੋ ਕੱਟਿਆ ਨਾ ਜਾਵੇ. ਅਛੇਦਯ.