ਸੰ. खङ्गगिन् ਵਿ- ਖੜਗ (ਤਲਵਾਰ) ਵਾਲਾ। ੨. ਸੰਗ੍ਯਾ- ਅਮ੍ਰਿਤਧਾਰੀ ਸਿੰਘ. ਖ਼ਾਲਸਾ। ੩. ਗੈਂਡਾ, ਜਿਸ ਦੇ ਨੱਕ ਉੱਪਰ ਖੜਗ (ਸਿੰਗ) ਹੈ। ੪. ਸੰ. खड्गी ਗੈਂਡੀ. ਗੈਂਡੇ ਦੀ ਮਦੀਨ.
ਸੰ. षड्गुण ਸੜ੍ਗੁਣ. ਦੇਖੋ, ਖਟਅੰਗ ੩. ਅਤੇ ਮਹਾਭਾਰਤ ਸ਼ਾਂਤਿ ਪਰਵ ਅਃ ੬੯। ੨. ਉਤਪੰਨ ਕਰਨਾ, ਪਾਲਣਾ, ਸੰਘਾਰ ਕਰਨਾ, ਯਥਾਯੋਗ੍ਯ ਕਰਮਫਲ ਦੇਣਾ, ਖਿਮਾ ਕਰਨਾ ਅਤੇ ਸਰਵਗ੍ਯ ਹੋਣਾ. "ਖੜਗੁਣ ਈਸ੍ਵਰ ਪੁੰਨ ਅਤੁਲ ਬਲ." (ਦਿਲੀਪਰਾਜ)
ਸੰ. षडङ्ग ਸੜੰਗ. ਦੇਖੋ, ਖਟਅੰਗ. "ਖੜਗੰ ਅਸੇਖ ਵਿਦ੍ਯਾ ਵਿਸੇਖ." (ਦੱਤਾਵ) ੨, ਦੇਖੋ ਖੜਗ.
ਸੰ. षडज ਸਡ੍ਜ. ਸੰਗ੍ਯਾ- ਰਾਗ ਦਾ ਪਹਿਲਾ ਸੁਰ, ਜੋ ਸਟ੍ (ਛੀ) ਥਾਵਾਂ ਤੋਂ ਉਤਪੰਨ ਹੁੰਦਾ ਹੈ. ਨੱਕ, ਕੰਠ, ਛਾਤੀ, ਤਾਲੂਆ, ਜੀਭ ਅਤੇ ਦੰਦ, ਇਨ੍ਹਾਂ ਛੀ ਅੰਗਾਂ ਦੀ ਸਹਾਇਤਾ ਨਾਲ ਖੜਜ ਸੁਰ ਬਣਦਾ ਹੈ.¹ ਸੰਗੀਤਸ਼ਾਸਤ੍ਰ ਨੇ ਮੋਰ ਦੀ ਧੁਨੀ ਤੋਂ ਇਸ ਦੀ ਉਤਪੱਤੀ ਦੱਸੀ ਹੈ.
ਦੇਖੋ, ਕਰਤਾਲ। ੨. ਦੇਖੋ, ਤਾਲ.
nan
nan
ਵਿ- ਖੜੀ ਕੀਤੀ ਹੈ ਦੁਮ (ਪੂਛ) ਜਿਸ ਨੇ. ਉਮੰਗ ਅਥਵਾ ਕ੍ਰੋਧ ਵਿੱਚ ਆਇਆ ਪਸ਼ੂ। ੨. ਸੰਗ੍ਯਾ- ਊਧਮ. ਖਰਮਸਤੀ.
ਕ੍ਰਿ- ਲੈਜਾਣਾ. "ਅਵਗਣ ਖੜਸਨਿ ਬੰਨਿ." (ਸ੍ਰੀ ਮਃ ੧. ਪਹਿਰੇ) ੨. ਖਲੋਣਾ. ਖੜੇ ਹੋਣਾ. "ਘਰਿ ਆਪਨੜੈ ਖੜੀ ਤਕਾਂ." (ਸੂਹੀ ਛੰਤ ਮਃ ੧) ੩. ਚੁਰਾਉਣਾ. ਹਰਣ.
nan
nan
nan