ਕਪੜਾ ਬਣਾਉਣ ਵਾਲਾ, ਜੁਲਾਹਾ। ੨. ਦਰਜੀ.
ਖ਼ੇਮਾ. ਛੋਲਦਾਰੀ. ਪਾਲ.
ਸੰ. ਪੱਟਨ ਅ. ਪੱਤਨ. ਸੰਗਯਾ- ਨਗਰ. ਸ਼ਹਰ. "ਹਟ ਪਟਣ ਬਿਜ ਮੰਦਰ ਭੰਨੈ." (ਗਉ ਮਃ ੧)
ਦੇਖੋ, ਪਟਨਾ ਅਤੇ ਪੱਟਣਾ.
ਕ੍ਰਿ- ਉਤਪਾਟਨ. ਉਖੇੜਨਾ। ੨. ਖੋਦਣਾ। ਪੁੱਟਣਾ.
ਦੇਖੋ, ਪਟਣ.
ਸੰਗਯਾ- ਬਰਾਬਰੀ. ਸਮਤਾ। ੨. ਉਪਮਾ. ਮਿਸਾਲ। ੩. ਕ੍ਰਿ. ਵਿ- ਤੁੱਲ. ਸਮਾਨ.
ਦੇਖੋ. ਪੜਤਾਲ