Meanings of Punjabi words starting from ਫ

ਵਿ- ਫਿਟਕਾਰਿਆ. ਧਿੱਕਾਰਿਆ ਹੋਇਆ। ੨. ਅਪਮਾਨਿਤ. ਨਿਰਾਦਰ ਕੀਤਾ. "ਫਿਟਾ ਵਤੈ ਗਲਾ." (ਵਾਰ ਮਾਝ ਮਃ ੧) ਗੱਲਾ (ਟੋਲਾ) ਧਿੱਕਾਰਿਆ ਫਿਰਦਾ ਹੈ। ੩. ਨਿੰਦਾ ਯੋਗ੍ਯ. "ਨਾਨਕ ਮਨ ਕੇ ਕੰਮ, ਫਿਟਿਆ ਗਣਤ ਨ ਆਵਹੀ." (ਵਾਰ ਸੂਹੀ ਮਃ ੧)


ਦੇਖੋ, ਫਿਟ, "ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ." (ਵਾਰ ਸੂਹੀ ਮਃ ੧) "ਤਿਸ ਨੋ ਫਿਟੁ ਫਿਟੁ ਕਹੈ ਸਭ ਸੰਸਾਰੁ." (ਵਾਰ ਗਉ ੧. ਮਃ ੪)


ਵਿ- ਛਿੱਬਾ. ਬੈਠਵਾਂ। ੨. ਫਿੱਸਿਆ ਹੋਇਆ.