Meanings of Punjabi words starting from ਭ

ਭ੍ਰਮਣ. ਫਿਰਨਾ. ਗੇੜਾ. "ਮਿਟਤ ਜੋਨੀ- ਭਵਣ." (ਗੂਜ ਮਃ ੫) ੨. ਸੰ. ਭੁਵਨ. ਜਗਤ. ਦੇਸ਼. ਖੰਡ। ੩. ਦਿਸ਼ਾ. "ਜਿਨਿ ਕੀਨੇ ਵਸਿ ਅਪਨੇ ਤ੍ਰੈਗੁਣ, ਭਵਣ ਚਤੁਰ ਸੰਸਾਰਾ." (ਧਨਾ ਮਃ ੫)


ਸੰ. ਆਪ ਨੇ. ਆਪ ਕਰਕੇ। ੨. ਸੰ. ਭਵ੍ਯਤਾ. ਸੰਗ੍ਯਾ- ਸੁੰਦਰਤਾ. ਖ਼ੂਬਸੂਰਤੀ. "ਭਾਨੁ ਭਵਤਾ ਲਖਿ ਭੁੱਲਤ." (ਪਾਰਸਾਵ)


ਵਿ- ਭਵਜਲ ਤੋਂ ਤਾਰਨ ਵਾਲਾ.


ਵ੍ਯ. ਹੋਵੇ. ਹੋ.


ਆਪ ਦਾ. ਤੁਹਾਡਾ.


ਸੰਗ੍ਯਾ- ਭਵ (ਸ਼ਿਵ) ਦੀ ਧਾਰਣ ਕੀਤੀ ਹੋਈ ਗੰਗਾ. (ਸਨਾਮਾ)


ਸੰ. ਸੰਗ੍ਯਾ- ਹੋਣ ਦੀ ਦਸ਼ਾ. ਅਸ੍ਤਿਤ੍ਵ। ੨. ਰਹਾਇਸ਼। ੩. ਘਰ. "ਭਵਨ ਸੁਹਾਵੜਾ." (ਬਿਲਾ ਛੰਤ ਮਃ ੫) ੪. ਖ਼ਾਸ ਕਰਕੇ ਕਾਂਗੜੇ ਜਿਲੇ ਵਿੱਚ ਦੁਰਗਾ ਦਾ ਮੰਦਿਰ, ਜੋ ਜ੍ਵਾਲਾਮੁਖੀ ਦਾ ਭਵਨ ਹੈ। ੫. ਦੇਖੋ, ਭ੍ਰਮਣ. "ਚੂਕੈ ਮਨ ਕਾ ਭਵਨਾ." (ਸਿਧਗੋਸਟਿ) ੬. ਦੇਖੋ, ਭਵਨੁ, ਭੁਵਨ ਅਤੇ ਭਵਨ ਚਤੁਰਦਸ। ੭. ਭ੍ਰਮਰ (ਭੌਰ) ਦੀ ਥਾਂ ਭੀ ਭਵਨ ਸ਼ਬਦ ਆਇਆ ਹੈ. "ਤੁਝਹਿ ਚਰਨਾਅਰਬਿੰਦ ਭਵਨ ਮਨੁ." (ਆਸਾ ਰਵਿਦਾਸ) ਮੇਰਾ ਮਨ ਤੇਰੇ ਚਰਨ ਕਮਲਾਂ ਦਾ ਭ੍ਰਮਰ ਹੈ.


ਚਤੁਰਦਸ਼ (ਚੌਦਾ) ਭੁਵਨ. "ਭਵਨ ਚਤੁਰਦਸ ਭਾਠਾ ਕੀਨੀ." (ਰਾਮ ਕਬੀਰ) ਦੇਖੋ, ਚੌਦਾਂ ਲੋਕ.


ਭ੍ਰਮਣ. ਦੇਖੋ, ਭਵਨ ੫.


ਭ੍ਰਮਣ ਕਰਦੇ. ਤੀਰਥ ਆਦਿ ਅਸਥਾਨਾਂ ਪੁਰ ਫਿਰਦੇ. "ਕਹਨਿ ਭਵਨਿ ਨਾਹੀ ਪਾਇਓ." (ਕਾਨ ਮਃ ੫) ੨. ਭਵਨ ਮੇਂ. ਘਰ ਵਿੱਚ. "ਚਿੰਤਭਵਨਿ ਮਨ ਪਰਿਓ ਹਮਾਰਾ." (ਆਸਾ ਕਬੀਰ) ੩. ਸੰਗ੍ਯਾ- ਭ੍ਰਮਣ ਦੀ ਕ੍ਰਿਯਾ. ਤੀਰਥਯਾਤ੍ਰਾ. "ਭੇਖੁ ਭਵਨੀ ਹਠੁ ਨ ਜਾਨਾ." (ਬਿਲਾ ਛੰਤ ਮਃ ੧) ੪. ਘੁੰਮਣਵਾਣੀ. ਜਲਚਕ੍ਰਿਕਾ. ਭੌਰੀ. ਦੇਖੋ, ਉਦਾਹਰਣ ੨. ਅੰਕ ਦਾ.