Meanings of Punjabi words starting from ਲ

ਰਿਆਸਤ ਪਟਿਆਲਾ, ਤਸੀਲ ਥਾਣਾ ਪਾਇਲ ਦਾ ਪਿੰਡ, ਜੋ ਰੇਲਵੇ ਸਟੇਸ਼ਨ ਦੋਰਾਹੇ ਤੋਂ ਪੰਜ ਮੀਲ ਪੂਰਵ ਹੈ. ਇਸ ਪਿੰਡ ਤੋਂ ਉੱਤਰ ਦੋ ਫਰਲਾਂਗ ਪੁਰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮਾਛੀਵਾੜੇ ਤੋਂ ਇੱਥੇ ਆਏ ਹਨ. ਇੱਥੇ ਕਲਗੀਧਰ ਨੂੰ ਸ਼ੱਕ ਦੀ ਹਾਲਤ ਵਿੱਚ ਸ਼ਾਹੀ ਫੌਜ ਦੇ ਸਰਦਾਰ ਨੇ ਸਫਰ ਤੋਂ ਰੋਕਿਆ. ਨੂਰਪੁਰ ਦੇ ਸੈਯਦ ਪੀਰ ਮੁਹ਼ੰਮਦ ਨੇ ਸਤਿਗੁਰਾਂ ਬਾਬਤ ਗਵਾਹੀ ਇਸੇ ਥਾਂ ਦਿੱਤੀ ਹੈ. "ਤ੍ਵਪ੍ਰਸਾਦਿ, ਭਰਮ ਕਾ ਨਾਸ਼" ਕਹਿਕੇ ਸਿੰਘਾਂ ਨੇ ਇੱਥੇ ਹੀ ਮੁਸਲਮਾਨਾਂ ਦਾ ਪਕਾਇਆ ਭੋਜਨ ਛਕਿਆ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ. ੩੦ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਨਾਮਧਾਰੀਆਂ ਸਿੰਘ ਹੈ। ੨. ਪੰਜਾਬੀ ਵਿੱਚ ਵੱਲ ਦੀ ਥਾਂ ਭੀ ਲੱਲ ਸ਼ਬਦ ਵਰਤੀਦਾ ਹੈ.


ਸੰਗ੍ਯਾ- ਤ੍ਰਿਸਨਾ. ਚਾਹ। ੨. ਆਦਤ. ਸੁਭਾਉ। ੩. ਹ਼ਮਲਾ (ਹੱਲਾ) ਕਰਨ ਦੀ ਕ੍ਰਿਯਾ. "ਲਲਕ ਲਲਕ ਕੂਦ ਕੂਦ ਬਾਹਤ ਭੇ ਸਸਤ੍ਰ ਅਸਤ੍ਰ." (ਸਲੋਹ)


ਕ੍ਰਿ- ਸਿੰਘਨਾਦ ਕਰਨਾ. ਵੈਰੀ ਨੂੰ ਵੰਗਾਰਨਾ। ੨. ਉੱਚੀ ਧੁਨਿ ਕਰਨੀ। ੩. ਲੈ ਲਓ (ਫੜਲਓ) ਅਜੇਹਾ ਕਹਿਣਾ.


ਸੰਗ੍ਯਾ- ਸਿੰਘਨਾਦ. ਦੇਖੋ, ਲਲਕਾਰਨਾ.


ਕ੍ਰਿ- ਇੱਛਾ ਕਰਨਾ ਲਾਲਚ ਕਰਨਾ. ਕਿਸੇ ਵਸ੍‍ਤੁ ਨੂੰ ਲੈਣ ਲਈ ਮਨ ਲੋਭਾਉਣਾ. ਦੇਖੋ, ਲਲ.


ਦੇਖੋ, ਲਲਿਤ.


ਦੇਖੋ, ਲਲਿਤਪਦ.


ਸੰ. ਲਲਿਤਾ. ਸੰਗ੍ਯਾ- ਕਸਤੂਰੀ। ੨. ਦੁਰਗਾ। ੩. ਰਾਧਾ ਦੀ ਇੱਕ ਸਖੀ (ਸਹੇਲੀ). ੪. ਨਾਰੀ. ਇਸਤ੍ਰੀ. "ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ." (ਮਲਾ ਅਃ ਮਃ ੧) ੫. ਭਾਵ- ਬੁੱਧਿ. "ਲਲਤਾ ਲੇਖਣਿ ਸਚ ਕੀ." (ਸੋਰ ਅਃ ਮਃ ੧)