Meanings of Punjabi words starting from ਸ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਜੋ ਸਤ ਸਵਾਰ ਨਾਲ ਲੈ ਕੇ ਸਤਿਗੁਰੂ ਦੇ ਹੁਕਮ ਨਾਲ ਕ੍ਰਿਪਾਲ ਕਟੋਚੀ ਅਰ ਭੀਮਚੰਦ ਕਹਲੂਰੀ ਦੀ ਸੁਲਾ ਉਸ ਵੇਲੇ ਕਰਾਉਣ ਗਿਆ ਸੀ, ਜਦ ਹੁਸੈਨੀ ਪਹਾੜੀ ਰਾਜਿਆਂ ਉੱਤੇ ਚੜ੍ਹ ਆਇਆ ਸੀ. ਸੰਗਤੀਆ ਸਿੰਘ ਜੰਗ ਵਿੱਚ ਮਾਰਿਆ ਗਿਆ. "ਸਿੰਘ ਸੰਗਤੀਆ ਤਹਾਂ ਪਠਾਏ." (ਵਿਚਿਤ੍ਰ)


ਫ਼ਾ. [سنگدِل] ਵਿ- ਸੰਗ (ਪੱਥਰ) ਜੇਹਾ ਹੈ ਚਿੱਤ ਜਿਸ ਦਾ. ਕਠੋਰ ਮਨ. ਬੇਰਹਿਮ.


ਦੇਖੋ, ਸੰਗਣਾ. "ਕਰਿ ਸੁਕ੍ਰਿਤੁ, ਨਾਹੀ ਸੰਗਨਾ." (ਮਾਰੂ ਸੋਲਹੇ ਮਃ ੫) ੨. ਸੰਗਤਿ ਕਰਕੇ. "ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ." (ਧਨਾ ਮਃ ੫)


ਸੰ. ਸੰ- ਗਮ. ਸੰਗ੍ਯਾ- ਮਿਲਾਪ. ਮੇਲ. "ਸਾਧੂ ਸੰਗਮ ਹੈ ਨਿਸਤਾਰਾ." (ਗਉ ਮਃ ੫) ੨. ਦੋ ਨਦੀਆਂ ਦੇ ਮਿਲਾਪ ਦਾ ਅਸਥਾਨ। (੩ ਇਸਤ੍ਰੀ ਅਤੇ ਪਤਿ ਦਾ ਮਿਲਾਪ. ਮੈਥੁਨ.


ਸ਼ੰ ਸੰਗ੍ਯਾ- ਯੁੱਧ. ਸੰਘਰ. ਜੰਗ। ੨. ਸ਼੍ਰਿੰਖਲ. ਸੰਗੁਲ. ਜੰਜੀਰ. "ਗਰ ਮਹਿ ਗਰੂਏ ਸੰਗਰ ਪਰਹੀਂ." (ਨਾਪ੍ਰ)


ਦੇਖੋ, ਸੰਗ੍ਰਹਣ. "ਨਾਮ ਸਮਾਲਹੁ ਨਾਮ ਸੰਗਰਹੁ." (ਓਅੰਕਾਰ)