Meanings of Punjabi words starting from ਸ

ਸੰ. ਵਿ- ਸੰਗ੍ਰਹ ਕਰਨ ਯੋਗ. ਜਮਾ ਕਰਨ ਲਾਇਕ। ੨. ਗ੍ਰਹਣ ਕਰਨੇ ਲਾਇਕ. ਧਾਰਨ ਯੋਗ.


ਜ਼ਿਲਾ ਅਤੇ ਤਸੀਲ ਅਮ੍ਰਿਤਸਰ ਦਾ ਇੱਕ ਪਿੰਡ ਚੱਬਾ ਹੈ. ਇਸ ਪਿੰਡ ਤੋਂ ਈਸ਼ਾਨ ਕੋਣ ਕਰੀਬ ਇੱਕ ਮੀਲ ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰੁਦ੍ਵਾਰਾ ਹੈ. ਇਸ ਦੇ ਨਾਉਂ ਪੁਰ ਹੁਣ ਰੇਲਵੇ ਸਟੇਸ਼ਨ ਹੈ. ਇਸ ਥਾਂ ਮਾਈ ਸੁਲਖਣੀ ਨੇ ਪੁਤ੍ਰ ਦੀ ਕਾਮਨਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਜਿਸ ਪੁਰ ਸਤਿਗੁਰੂ ਦੇ ਵਰਦਾਨ ਨਾਲ ਉਸ ਦੇ ਸੱਤ ਪੁਤ੍ਰ ਹੋਏ. ਹੁਣ ਸਾਰਾ ਪਿੰਡ ਹੀ ਸੁਲਖਣੀ ਦੀ ਔਲਾਦ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਸਾਢੇ ਅੱਠ ਘੁਮਾਉਂ ਜ਼ਮੀਨ ਚੱਬੇ ਅਤੇ ਪੰਦਰਾਂ ਘੁਮਾਉਂ ਪਿੰਡ ਮਾਨਾਵਾਲੇ ਵਿੱਚ ਹੈ ਵੈਸਾਖ ਸੁਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ. ਇਸ ਚੱਬੇ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਭੀ ਇੱਕ ਅਸਥਾਨ ਹੈ.


ਦੇਖੋ, ਸੰਗਰਾਣਾ ਸਾਹਿਬ.


ਦੇਖੋ, ਸੰਗ੍ਰਾਮ."ਲਖ ਸੂਰਤਣੁ ਸੰਗਰਾਮ." (ਵਾਰ ਆਸਾ) ੨. ਦੇਖੋ, ਅਕਬਰ.