ਦੇਖੋ, ਸਿੰਹਲ ਅਤੇ ਸੰਗਲਦੀਪ.
ਸੰ. ਸ਼੍ਰਿੰਖਲਾ. ਜੰਜੀਰ. ਸੰਗੁਲੀ.
nan
ਵਿ- ਸ਼੍ਰਿੰਖਲਾ ਵਾਲਾ. ਜੰਜੀਰਦਾਰ. "ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ." (ਚੰਡੀ ਵਾਰ) ਦੋ ਨਗਾਰੇ ਜੋ ਘੋੜੇ ਸ਼ੁਤਰ ਆਦਿ ਪੁਰ ਰੱਖਕੇ ਵਜਾਈਏ ਹਨ ਉਹ ਸੰਗੁਲੀ ਨਾਲ ਬੱਧੇ ਰਹਿੰਦੇ ਹਨ ਤਾਕਿ ਜੁਦੇ ਜੁਦੇ ਨਾ ਹੋਣ.
ਸੰ. ਸ਼ੰਕਾ। ੨. ਸਕਦਾ. ਸਮਰਥ ਹੁੰਦਾ. ਦੇਖੋ, ਕਹਿ ਸੰਗਾ। ੩. ਰਾਜਪੂਤ ਅਤੇ ਜੱਟਾਂ ਦਾ ਗੋਤ੍ਰ.
nan
ਵਿ- ਸ਼ੰਕਿਤ ਹੋਇਆ. ਸ਼ਰਮਾਇਆ। ੨. ਸੰਗਤਿ ਤੋਂ. ਸੰਗਾਤ (ਸੰਗਤਿ ਸੇ). "ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ." (ਸਾਰ ਛੰਤ ਮਃ ੫)
ਪੰਚਮੀ- ਸੰਗ ਸੇ। ੨. ਸੰਗਤਿ. "ਭੇਟਤ ਸਾਧਸੰਗਾਤ." (ਵਾਰ ਗੂਜ ੨. ਮਃ ੫) ੩. ਸਾਥ. ਸੰਗ. ਨਾਲ. "ਅੰਤ ਨ ਚਲਤ ਸੰਗਾਤ." (ਸਾਰ ਕਬੀਰ)
ਵਿ- ਸਾਥੀ ਸੰਗੀ. "ਆਵਤ ਸੰਗ ਨ ਜਾਤ ਸੰਗਾਤੀ." (ਭੈਰ ਕਬੀਰ)
ਸੰਗੀ (ਸਾਥੀ) ਆਦਿ. ਦੇਖੋ, ਬੋਹੈ.