Meanings of Punjabi words starting from ਸ

ਵਿ- ਮਿਲਿਆ ਹੋਇਆ. "ਓਤਿ ਪੋਤਿ ਭਗਤਨ ਸੰਗਾਨ." (ਰਾਮ ਮਃ ੫) ੨. ਸਾਥ. ਸੰਗ। ੩. ਚੰਗੀ ਤਰਾਂ ਗਾਨ (ਗਾਉਣਾ).


ਦੇਖੋ, ਸਿੰਗਾਰ। ੨. ਸਾਥ. ਸੰਗ. "ਸੰਤ ਸੰਗਾਰ." (ਦੇਵ ਮਃ ੫)


ਵਿ- ਸੰਗ ਰਹਿਣ ਵਾਲਾ. ਸਾਥੀ. "ਮਹਿਲਾ ਜੋ ਦੀਸਹਿ, ਨਾ ਕੋਈ ਸੰਗਾਰਿ." (ਆਸਾ ਮਃ ੫) "ਪਾਰਬ੍ਰਹਮ ਸੰਗਾਰੀ." (ਬਿਲਾ ਕਬੀਰ) ੨. ਸਾਥ ਹੀ. ਸੰਗ ਹੀ. "ਜੋ ਤਿਹ ਪਾਛੈ ਗਿਰੈਂ ਸੰਗਾਰੀ." (ਨਾਪ੍ਰ)


ਸੰਗਤਿ ਤੋਂ. ਸੰਗਤਿ ਸੇ. "ਤੇ ਪੁਨੀਤ ਸੰਗਾਰੇ." (ਆਸਾ ਮਃ ੫) ੨. ਸਾਥ. ਸੰਗ ਮੇਂ. "ਪ੍ਰਭੁ ਕੀ ਪ੍ਰੀਤਿ ਚਲੈ ਸੰਗਾਰੈ." (ਆਸਾ ਮਃ ੫)


ਵਿ- ਸਾਥੀ। ੨. ਸੰਬੰਧੀ. "ਮਿਥਿਆ ਸੰਗਿ ਸੰਗਿ ਲਪਟਾਏ." (ਆਸਾ ਮਃ ੫) ਝੂਠੇ ਸੰਗੀ ਸਾਥ ਲਪਟਾਏ। ੩. ਵ੍ਯ- ਸਾਥ. ਨਾਲ. "ਭਰੀਐ ਮਤਿ ਪਾਪਾ ਕੈ ਸੰਗਿ." (ਜਪੁ) ੪. ਨਾਲੋਂ. ਸਾਥ ਸੇ. "ਤੁਮ ਸਿਉ ਜੋਰਿ ਅਵਰ ਸੰਗਿ ਤੋਰੀ." (ਸੋਰ ਰਵਿਦਾਸ)


ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ.


ਵਿ- ਸਾਥੀ. "ਸੰਗੀ ਖੋਟਾ ਕ੍ਰੋਧੁ ਚੰਡਾਲ." (ਆਸਾ ਮਃ ੫)