Meanings of Punjabi words starting from ਸ

ਵਿ- ਸੰਗੀਤਿ ਵਿਦ੍ਯਾ ਦਾ ਜਾਣੂ. ਰਾਗੀ. "ਦਸ ਪਾਤਉ ਪੰਚ ਸੰਗੀਤਾ." (ਰਾਮ ਮਃ ੫) ਦੇਖੋ, ਦਸ ਪਾਤਉ. "ਘਰ ਘਰ ਨਚਤ ਸੰਗੀਤ." (ਚਰਿਤ੍ਰ ੩੦)

ਫ਼ਾ. [سنگین] ਵਿ- ਪੱਥਰ ਦਾ। ੨. ਭਾਰੀ. ਵਡਾ। ੩. ਮਜਬੂਤ. ਦ੍ਰਿੜ੍ਹ। ੪. ਬੰਦੂਕ ਦੇ ਮੂੰਹ ਅੱਗੇ ਲੱਗਾ ਬਰਛੀ ਦੀ ਸ਼ਕਲ ਦਾ ਸ਼ਸਤ੍ਰ ਭੀ ਸੰਗੀਨ ਸੱਦੀਦਾ ਹੈ. Bayonet. ਤੁਰਕੀ ਬੋਲੀ ਵਿੱਚ ਇਸ ਦਾ ਨਾਉਂ ਸੂੰਗੂ ਅਤੇ ਫਾਰਸੀ ਵਿੱਚ ਸਰਨੇਜ਼ਾ ਹੈ.

ਫ਼ਾ. [سنگین] ਵਿ- ਪੱਥਰ ਦਾ। ੨. ਭਾਰੀ. ਵਡਾ। ੩. ਮਜਬੂਤ. ਦ੍ਰਿੜ੍ਹ। ੪. ਬੰਦੂਕ ਦੇ ਮੂੰਹ ਅੱਗੇ ਲੱਗਾ ਬਰਛੀ ਦੀ ਸ਼ਕਲ ਦਾ ਸ਼ਸਤ੍ਰ ਭੀ ਸੰਗੀਨ ਸੱਦੀਦਾ ਹੈ. Bayonet. ਤੁਰਕੀ ਬੋਲੀ ਵਿੱਚ ਇਸ ਦਾ ਨਾਉਂ ਸੂੰਗੂ ਅਤੇ ਫਾਰਸੀ ਵਿੱਚ ਸਰਨੇਜ਼ਾ ਹੈ.

ਮਿਲਾਪ. ਦੇਖੋ, ਸੰਗ. "ਤਿੰਨ ਸੰਗਿ ਸੰਗੁ ਨ ਕੀਚਈ." (ਵਾਰ ਗੂਜ ੨. ਮਃ ੫)

ਸ਼੍ਰਿੰਖਲਾ. ਜੰਜੀਰ. ਸੰਗਲੀ.

ਦੇਖੋ, ਸਿੰਹਲਦ੍ਵੀਪ ਅਤੇ ਸੰਗਲਦੀਪ.

ਦੇਖੋ, ਸੰਗੁਰੀ.

ਵਿ- ਸੰਯੁਕ੍ਤ. ਸੰਯੁਕ੍ਤਾ. ਜੁੜਿਆ ਹੋਇਆ, ਹੋਈ. "ਧਨ ਸਾਚ ਸੰਗੂਤੀ ਹਰਿ ਸੰਗਿ ਸੂਤੀ." (ਬਿਲਾ ਛੰਤ ਮਃ ੧)

ਸਾਥ. ਨਾਲ. ਕੋਲੇ. "ਪੇਖਤ ਸੁਨਤ ਸਦਾ ਹੈ ਸੰਗੇ." (ਸੋਰ ਮਃ ੫)