Meanings of Punjabi words starting from ਸ

ਦੇਖੋ, ਸੰਕ੍ਰਾਂਤਿ.


ਇਤਿਹਾਸ ਵਿੱਚ ਇਸ ਦਾ ਨਾਉਂ#ਸਾਂਗਾ ਭੀ ਆਇਆ ਹੈ. ਇਹ ਚਤੌੜ ਦੀ ਗੱਦੀ ਤੇ ਸਨ ੧੫੦੯ ਵਿੱਚ ਬੈਠਾ ਸੀ. ਦੇਖੋ, ਚਤੌੜ.


ਸੰ. ਸੰਗ੍ਯਾ- ਯੁੱਧ. ਜੰਗ.


ਦੇਖੋ, ਸੰਘ੍ਰੇੜੀ.


ਸੰਗ੍ਯਾ- ਕੰਠ. ਗਲਾ. "ਚਬੈ ਤਤਾ ਲੋਹਸਾਰ ਵਿਚਿ ਸੰਘੈ ਪਲਤੇ." (ਵਾਰ ਗਉ ੧. ਮਃ ੪) ੨. ਟੋਬਾ ਜਾਤੀ, ਜੋ ਜਮੀਨ ਸੁੰਘਕੇ ਜਮੀਨਗਰਭ ਵਿੱਚ ਪਾਣੀ ਦਾ ਮਿੱਠਾ ਖਾਰਾ ਹੋਣਾ ਦੱਸਦੀ ਹੈ. ਸੋਂਘਾ। ੩. ਸੰ. ਸਮੁਦਾਯ. ਗਰੋਹ. ਇਕੱਠ.


ਸੰ. ਸੰਗ੍ਯਾ- ਸਮੁਦਾਯ. ਗਰੋਹ. ਟੋਲਾ। ੨. ਆਪੋ ਵਿੱਚੀ ਰਗੜਨ ਦੀ ਕ੍ਰਿਯਾ. ਖਹਿਮ ਖਹਿ। ੩. ਰਥ ਆਦਿ ਦਾ ਪਹੀਆ.