Meanings of Punjabi words starting from ਚ

ਦੇਖੋ, ਚਰਣਕਮਲ. "ਚਰਨਕਮਲ ਅਸਥਿਤ ਰਿਦ ਅੰਤਰਿ." (ਸਾਰ ਮਃ ੫) "ਚਰਨਕਵਲ ਹਿਰਦੈ ਗਹਿ ਨਾਨਕ." (ਗਉ ਮਃ ੫) ੨. ਦੇਖੋ, ਚਾਰ ਚੌਕੀਆ.


ਦੇਖੋ, ਚਰਣਦਾਸ। ੨. ਭਾਈ ਫੇਰੂ ਸੱਚੀ ਦਾੜ੍ਹੀ ਦਾ ਇੱਕ ਚੇਲਾ, ਜੋ ਵਡੀ ਕਰਨੀ ਵਾਲਾ ਸਾਧੂ ਹੋਇਆ ਹੈ.


ਦੇਖੋ, ਚਰਣਾਮ੍ਰਿਤ, ਪਗਪਾਹੁਲ ਅਤੇ ਪਾਹੁਲ.


ਦੇਖੋ, ਚਰਣਪਾਦੁਕਾ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਕਈ ਗੁਰਦ੍ਵਾਰੇ ਇਸ ਨਾਮ ਦੇ ਪ੍ਰਸਿੱਧ ਹਨ. ਪ੍ਰਤੀਤ ਹੁੰਦਾ ਹੈ ਕਿ ਪ੍ਰੇਮੀ ਸਿੱਖਾਂ ਨੇ ਸਤਿਗੁਰਾਂ ਦੇ ਪਊਏ ਸਨਮਾਨ ਵਾਸਤੇ ਪਹਿਲੇ ਸਮੇਂ ਇਨ੍ਹਾਂ ਅਸਥਾਨਾਂ ਵਿੱਚ ਅਸਥਾਪਨ ਕੀਤੇ ਹਨ. ਦੇਖੋ, ਸ਼੍ਰੀ ਨਗਰ, ਕੋਟਦ੍ਵਾਰ, ਜੂਨਾਗੜ੍ਹ ਅਤੇ ਢਾਕਾ.