Meanings of Punjabi words starting from ਬ

ਵਿ- ਬਚਾਉਣ ਵਾਲਾ. ਰਕ੍ਸ਼੍‍ਕ। ੨. ਵਾਚਣ (ਪੜ੍ਹਨ) ਵਾਲਾ.


ਦੇਖੋ, ਵਿਚੋਲਾ.


ਸੰਗ੍ਯਾ- ਵਚਨ. ਵਾਕ੍ਯ ਦੇਖੋ, ਬਰਕਤ.


ਵਚਨੋਂ ਸੇ, ਵਾਕਾਂ ਦ੍ਵਾਰਾਂ. "ਬਾਂਧੇ ਆਪ ਬਚੰਨੀ." (ਬਿਲਾ ਕਬੀਰ)


ਦੇਖੋ, ਬੱਛ.


ਸੰਗ੍ਯਾ- ਵਤ੍‌ਸ. ਬੱਚਾ। ੨. ਗਊ ਦਾ ਬੱਚਾ. ਬੱਛਾ। ੩. ਸੰ. वक्षस्. ਛਾਤੀ। ੪. ਵੱਖੀ। ੫. ਰਿਦਾ. ਮਨ. "ਸ੍ਵਛ ਬੱਛ ਛੇਮੋਚਿਤ ਬਾਲਾ." (ਨਾਪ੍ਰ) ਸ਼ੁੱਧ ਰ੍ਹਿਦਾ ਮੋਖ ਯੋਗ੍ਯ ਬਾਲਕ। ੬. ਵਤਸਾਸੁਰ ਦੀ ਥਾਂ ਵੱਛ ਸ਼ਬਦ ਆਇਆ ਹੈ, ਕਿਉਂਕਿ ਉਸ ਨੇ ਬੱਛੇ ਦੀ ਸ਼ਕਲ ਬਣਾਈ ਸੀ. "ਕੇਸੀ ਸੁ ਬੱਛ ਧੇਨੁਕ ਹਨ੍ਯੋ." (ਕ੍ਰਿਸਨਾਵ) ਦੇਖੋ, ਭਾਗਵਤ ਸਕੰਧ ੧੦. ਅਃ ੧੧। ੭. ਡਿੰਗ. ਵਤਸਰ. ਵਰ੍ਹਾ. ਸਾਲ.


ਸੰਗ੍ਯਾ- ਵਤ੍‌ਸ. ਬੱਚਾ "ਬਛਰੇ ਪ੍ਰੀਤਿ ਖੀਰੁ ਮੁਖਿ ਖਾਇ." (ਗਉ ਮਃ ੪)