ਦੇਖੋ, ਭਵਨ ੩. ਅਤੇ ਭੁਵਨ। ੨. ਸੰ. ਭਾਵਨਾ. ਸੰਗ੍ਯਾ- ਧ੍ਯਾਨ. ਖ਼ਿਆਲ. "ਭਾਠੀ ਭਵਨੁ, ਪ੍ਰੇਮ ਕਾ ਪੌਚਾ." (ਆਸਾ ਮਃ ੧)
ਜਨਮਪਤ੍ਰੀ. ਟੇਵਾ. ਜਨਮਕੁੰਡਲੀ. "ਭਵਪਤ੍ਰੀ ਇਸ ਕੀ ਲਿਖਦੀਜੈ." (ਨਾਪ੍ਰ)
ਭਵ (ਵਰਤਮਾਨ ਕਾਲ) ਭੂਤ (ਵੀਤਿਆ ਸਮਾ) ਭਾਵੀ (ਆਉਣ ਵਾਲਾ ਸਮਾ), ਦੇਖੋ, ਸਮਬਿਅੰ.
ਸੰ. ਸੰਗ੍ਯਾ- ਭਲਾਈ. ਨੇਕੀ। ੨. ਕੁਸ਼ਲ, ਖੇਮ। ੩. ਸੰਸਕ੍ਰਿਤ ਦਾ ਇੱਕ ਪ੍ਰਸਿੱਧ ਪੰਡਿਤ ਅਤੇ ਕਵੀ, ਜਿਸ ਨੇ ਉੱਤਮ ਨਾਟਕਰਚਨਾ ਕੀਤੀ ਹੈ. ਭਵਭੂਤਿ ਦੇ ਤਿੰਨ ਗ੍ਰੰਥ- ਮਹਾਵੀਰਚਰਿਤ, ਉੱਤਰਰਾਮਚਰਿਤ ਅਤੇ ਮਾਲਤੀਮਾਧਵ ਜਗਤ ਪ੍ਰਸਿੱਧ ਹਨ. ਇਹ ਵਿਦਰਭ ਦੇਸ਼ ਦੇ ਪਦਮਪੁਰ ਨਗਰ ਵਿੱਚ ਰਹਿਣ ਵਾਲੇ ਪਵਿਤ੍ਰਕੀਰ੍ਤਿ ਭੱਟ ਦਾ ਪੁਤ੍ਰ ਸੀ. ਭਵਭੂਤਿ ਦੀ ਮਾਤਾ ਦਾ ਨਾਮ ਜਾਤੁਕਰਣੀ ਸੀ. ਇਹ ਕਵੀ ਈਸਵੀ ਅੱਠਵੀਂ ਸਦੀ ਦੇ ਆਰੰਭ ਵਿੱਚ ਕਨੌਜਪਤਿ ਯਸ਼ੋਵਰਮਾ ਦੇ ਦਰਬਾਰ ਦਾ ਭੂਸਣ ਸੀ.
ਸੰਸਾਰ ਦਾ ਨਾਸ਼ ਕਰਨ ਵਾਲਾ ਕਾਲ। ੨. ਮਹਾਕਾਲ. ਪਾਰਬ੍ਰਹਮ। ੩. ਆਤਮ ਗ੍ਯਾਨ.
nan
nan
ਸੰ. ਭ੍ਰਮਰ. ਭੌਰਾ. ਮਧੁਕਰ. "ਭਵਰਾ ਫੂਲਿ ਭਵੰਤਿਆ." (ਆਸਾ ਛੰਤ ਮਃ ੧) "ਕੁਸਮਬਾਸੁ ਜੈਸੇ ਭਵਰਲਾ." (ਧਨਾ ਨਾਮਦੇਵ) ੨. ਭਾਵ- ਕਾਮੀ ਪੁਰੁਸ. ਪਰਇਸਤ੍ਰੀਆਂ ਪੁਰ ਭ੍ਰਮਣਕਰਤਾ. "ਭਵਰੁ ਬੇਲੀ ਰਾਤਓ." (ਆਸਾ ਛੰਤ ਮਃ ੧) ੩. ਭਾਵ- ਕਾਲੇ ਕੇਸ਼. "ਭਵਰ ਗਏ ਬਗ ਬੈਠੇ ਆਇ." (ਸੂਹੀ ਕਬੀਰ) ੪. ਭਾਵ- ਜੀਵਾਤਮਾ. "ਏਕੋ ਭਵਰੁ ਭਵੈ ਤਿਹੁ ਲੋਇ." (ਓਅੰਕਾਰ) ੫. ਭਾਵ- ਜਿਗ੍ਯਾਸੁ "ਆਪ ਭਵਰਾ ਫੂਲ ਬੇਲਿ." (ਬਸੰ ਅਃ ਮਃ ੧) ਆਪ ਜਿਗ੍ਯਾਸੂ, ਆਪ ਹੀ ਗ੍ਯਾਨ ਅਤੇ ਆਪੇ ਸ਼੍ਰੱਧਾ ਹੈ.
ਭਵਰਿ (ਘੁੰਮਣਘੇਰੀ) ਵਿੱਚ ਆਇਆ ਹੋਇਆ. "ਸਭ ਹੀ ਜਗ ਭਰਮੇ ਭਵਰਾਯੰ." (ਚੌਬੀਸਾਵ) ੨. ਭਵ (ਜਨਮ ਮਰਣ) ਦੇ ਰਯ (ਵੇਗ) ਵਿੱਚ.
ਭ੍ਰਮਰ. ਭੌਰਾ. ਮਧੁਕਰ. "ਭਵਰੁ ਲੋਭੀ ਕੁਸਮਬਾਸੁ ਕਾ." (ਵਾਰ ਜੈਤ) ਦੇਖੋ, ਭਵਰ.
ਭਇਆ. ਹੋਇਆ. "ਅਸ ਤੇਜ ਭਵਾ." (ਪ੍ਰਿਥੁਰਾਜ) ੨. ਸੰ. ਸੰਗ੍ਯਾ- ਭਵ (ਸ਼ਿਵ) ਦੀ ਇਸਤ੍ਰੀ. ਭਵਾਨੀ. "ਕਵਿ ਨੇ ਮਨ ਮੇ ਲਿਯੋ ਭਾਵ ਭਵਾ ਪੈ." (ਚੰਡੀ ੧)
ਕ੍ਰਿ- ਭ੍ਰਮਣ ਕਰਾਉਣਆ. ਘੁਮਾਉਣਾ. ਫੇਰਨਾ. "ਏਕਿ ਨਚਾਵਹਿ, ਏਕਿ ਭਵਾਵਹਿ." (ਰਾਮ ਮਃ ੫) "ਕਿਸੁ ਦੋਸੁ ਨ ਦੀਜੈ, ਕਿਰਤ ਭਵਾਈ." (ਸੂਹੀ ਮਃ ੫)