Meanings of Punjabi words starting from ਮ

ਸੰਗ੍ਯਾ- ਮੋਟੇ ਸਿਰ ਵਾਲਾ ਕਾਲਾ ਕੀੜਾ. "ਮਨੋ ਮਕੌਰਨ ਲਾਗੇ ਪੰਖ." (ਗੁਪ੍ਰਸੂ) ਮਕੌੜੇ ਨੂੰ ਖੰਭ ਲੱਗਣ ਦਾ ਭਾਵ ਹੈ ਕਿ ਮੌਤ ਨੇੜੇ ਆਈ ਹੈ.


ਦੇਖੋ, ਮਖੀ ਅਤੇ ਮਖੁ। ੨. ਸੰ. ਯਗ੍ਯ. "ਕਹੂੰ ਅਸ੍ਵਮੇਧ ਮਖ ਕੇ ਬਖਾਨ." (ਅਕਾਲ) "ਮਖ ਕਰ ਜਜਹੁ ਬਿਸਨੁ ਗੁਨਖਾਨੀ." (ਨਾਪ੍ਰ) ੩. ਵਿ- ਪੂਜਾ ਯੋਗ੍ਯ। ੪. ਸੰ. ਮਸ (मष्) ਧਾ- ਮਾਰਨਾ, ਦੁੱਖ ਦੇਣਾ। ੫. ਸੰਗ੍ਯਾ- ਕ੍ਰੋਧ. "ਨਫ ਮੇ ਪ੍ਰਗਟ੍ਯੋ ਮਖ ਤੇ ਉਚਰ੍ਯੋ." (ਕ੍ਰਿਸਨਾਵ) ੬. ਸੰ. मख्. ਧਾ- ਜਾਣਾ, ਹਰਕਤ ਕਰਨਾ.


ਮਨੋਰਥ ਦੇਖੋ, ਮਕਸਦ. "ਮਖਸਦ ਮੋਰ ਨ ਹਾਸਿਲ ਹੋਯਾ." (ਨਾਪ੍ਰ)


ਸੰਗ੍ਯਾ- ਮਖ (ਯਗ੍ਯ) ਦੀ ਸ਼ਾਲਾ. ਯਗ੍ਯ ਕਰਨ ਦਾ ਮਕਾਨ. "ਇੱਕ ਕੀਜੀਐ ਮਖਸਾਲ." (ਗ੍ਯਾਨ)


ਅ਼. [مخصوُص] ਵਿ- ਖ਼ਾਸ ਕੀਤਾ ਹੋਇਆ ਵਿਸ਼ੇਸ.


ਮਕ਼ਸੂਦ. ਮਨੋਰਥ. "ਦਾਸਨ ਕੇ ਪੂਰਤ ਮਖਸੂਦ." (ਗੁਪ੍ਰਸੂ) ਦੇਖੋ, ਮਕਸੂਦ.


ਦੇਖੋ, ਮਕਸੂਦਾਬਾਦ.