Meanings of Punjabi words starting from ਸ਼

ਇੱਕ ਜੱਟ ਜਾਤਿ, ਜਿਸ ਵਿੱਚੋਂ ਮਜੀਠੇ ਅਤੇ ਨੌਸ਼ਹਰੇ (ਜ਼ਿਲਾ ਅੰਮ੍ਰਿਤਸਰ) ਦੇ ਸਰਦਾਰ ਹਨ.


ਸੰਗ੍ਯਾ- ਸਿੰਹਾਦ੍ਰਿਸ੍ਟਿ. ਸ਼ੇਰ ਦੀ ਨਜ਼ਰ. "ਕੂਕਰਦ੍ਰਿਸ੍ਟਿ ਨ ਕਬਿ ਮਨ ਧਰਨੀ। ਸ਼ੇਰਦ੍ਰਿਸ੍ਟਿ ਗੁਰਮੁਖ ਹ੍ਵੋ. ਕਰਨੀ।।" (ਨਾਪ੍ਰ) ਕੁੱਤਾ ਲਾਠੀ ਅਤੇ ਢੀਮ ਨੂੰ ਦੰਦੀਆਂ ਵੱਢਦਾ ਹੈ. ਸ਼ੇਰ ਸ਼ਸਤ੍ਰ ਨੂੰ ਕੁਝ ਨਹੀਂ ਆਖਦਾ, ਕਿੰਤੂ ਮਾਰਨ ਵਾਲੇ ਤੇ ਨਜਰ ਰਖਦਾ ਹੈ. ਤੈਸੇ ਅਗ੍ਯਾਨੀ ਲੋਕ ਜੀਵਾਂ ਨੂੰ ਸੁਖ ਦੁਖ ਦਾਤਾ ਜਾਣਕੇ ਲੜਦੇ ਭਿੜਦੇ ਹਨ, ਪਰ ਗੁਰੁਮੁਖ ਕਰਮਾਂ ਪੁਰ ਨਜਰ ਰਖਦੇ ਹਨ, ਜਿਨ੍ਹਾਂ ਦੇ ਅਧੀਨ ਸਾਰੇ ਚੇਸ੍ਟਾ ਕਰ ਰਹੇ ਹਨ.


ਫ਼ਾ. [شیردِل] ਵਿ- ਸ਼ੇਰ ਜੇਹੇ ਦਿਲ ਵਾਲਾ. ਬਹਾਦੁਰ.


ਫ਼ਾ. [شیرنر] ਵਿ- ਨਰ ਸ਼ੇਰ। ੨. ਬਹਾਦੁਰ ਸ਼ੇਰ। ੩. ਬਲਵਾਨ ਸ਼ੇਰ। ੪. ਸ਼ੇਰ ਜੇਹਾ ਮਨੁੱਖ.


ਸਿੰਹਿਨੀ. ਸ਼ੇਰਣੀ. ਸਿੰਹੀ. ਸਿੰਘਣੀ. "ਮ੍ਰਿਗਨ ਵਿਕਾਰ ਬ੍ਰਿੰਦ ਕੋ ਸੇਰਨਿ." (ਗੁਪ੍ਰਸੂ)


ਮਹਾਰਾਜਾ ਰਣਜੀਤ ਸਿੰਘ ਦੀ ਪਦਵੀ.


ਸੰਗ੍ਯਾ- ਇੱਕ ਪ੍ਰਕਾਰ ਦੀ ਛੋਟੀ ਤੋਪ, ਜਿਸ ਦੇ ਮੁੱਖ ਉੱਪਰ ਸ਼ੇਰ ਦਾ ਆਕਾਰ ਹੁੰਦਾ ਹੈ. ਇਸ ਦਾ ਨਾਉਂ ਬਾਘਬਚਾ ਭੀ ਹੈ। ੨. ਖਾਲਸੇ ਦਾ ਬਾਲਕ. ਭੁਜੰਗੀ.