Meanings of Punjabi words starting from ਸ

ਸੰਗ੍ਯਾ- ਝਾਫਿਆਂ ਦਾ ਬਣਾਇਆ ਹੋਇਆ ਕਿਲਾ. ਕਾਠ ਦਾ ਦੁਰਗ. "ਸੰਘਰ ਤਹਿ ਬੰਧਾਇ ਚੁਫੇਰਾ." (ਗੁਪ੍ਰਸੂ) ੨. ਸੰਗ੍ਰਾਮ ਦਾ ਵਾਜਾ. ਰਣਸ਼੍ਰਿੰਗ (ਰਨਸਿੰਘਾ). "ਬਡ ਜੋਧੀ ਸੰਘਰ ਵਾਏ." (ਚੰਡੀ ੩) ੩. ਸੰ. ਸੰਗਰ. ਯੁੱਧ. ਜੰਗ. "ਸੂਰ ਦੇਖ ਸੰਘਰ ਮੇ ਕਾਯਰ ਪਲਾਵਹੀਂ." (ਨਾਪ੍ਰ) ੪. ਇੱਕ ਜੱਟ ਗੋਤ. "ਕੰਦੂ ਸੰਘਰ ਮਿਲੈ ਹਸੰਦਾ." (ਭਾਗੁ)


ਸੰ. संघर्षण ਸੰਗ੍ਯਾ- ਘਸਾਉਣਾ. ਰਗੜਨਾ. ਮਲਨਾ.


ਦੇਖੋ, ਸੰਘਰਣ.


ਦੇਖੋ, ਸੰਗ੍ਰਹਣ. "ਸਚ ਵਣੰਜੈ ਸਚੁ ਸੰਘਰਹਿ." (ਮਾਝ ਅਃ ਮਃ ੩) "ਗੁਣਕਾਰੀ ਗੁਣ ਸੰਘਰੈ." (ਸੂਹੀ ਅਃ ਮਃ ੩) ੨. ਸੰਹਾਰਨ. ਸੰਘਾਰਨਾ. "ਸਤ੍ਰੁ ਸੰਘਰਣੀ." (ਸਨਾਮਾ) ਦੇਖੋ, ਸੰਘਾਰ.


ਦੇਖੋ, ਸੰਘਰਣ.


ਸੰਗ੍ਯਾ- ਰੱਸੀਆਂ ਦਾ ਸੰਘ (ਸਮੁਦਾਯ) ਜਿਸ ਥਾਂ ਆਕੇ ਇੱਕਠਾ ਹੋਵੇ। ੨. ਇੱਕ ਜੱਟ ਗੋਤ.