Meanings of Punjabi words starting from ਸ

ਸੰ. ਸੰਗ੍ਯਾ- ਸਮੁਦਾਯ. ਗਰੋਹ. ਇਕੱਠ। ੨. ਕਫ. ਬਲਗਮ। ੩. ਇੱਕ ਨਰਕ। ੪. ਚੰਗੀ ਤਰਾਂ ਮਾਰਨ ਦੀ ਕ੍ਰਿਯਾ. ਹਤ੍ਯਾ। ੫. ਸ਼ਰੀਰ. ਦੇਹ.


ਵਿ- ਸੰਘਾਤ (ਵਧ) ਕਰਨ ਵਾਲਾ. ਮਾਰਨ ਵਾਲਾ. "ਭੇਖਧਾਰੀ ਜ੍ਯੋਂ ਸੰਘਾਤੀ ਹੋਇ." (ਭਾਗੁ)


ਸੰ. ਸੰਹਾਰ. ਸੰਹਾਰਣ. ਸੰਗ੍ਯਾ- ਨਾਸ਼. ਤਬਾਹੀ. "ਛੁਟਹਿ ਸੰਘਾਰ ਨਿਮਖ ਕਿਰਪਾ ਤੇ." (ਸਾਰ ਮਃ ੫) ੨. ਵਧ. ਕਤਲ.¹ "ਹੋਆ ਅਸੁਰਸੰਘਾਰੁ." (ਸ੍ਰੀ ਅਃ ਮਃ ੫) "ਅਸੁਰ ਸੰਘਾਰਣ ਰਾਮ ਹਮਾਰਾ." (ਮਾਰੂ ਸੋਲਹੇ ਮਃ ੧) "ਤਸਕਰ ਪੰਚ ਸਬਦਿ ਸੰਘਾਰੇ." (ਰਾਮ ਅਃ ਮਃ ੧) ੩. ਪ੍ਰਲੈ। ੪. ਚੰਗੀ ਤਰਾਂ ਇਕੱਠਾ ਕਰਨ ਦੀ ਕ੍ਰਿਯਾ। ੫. ਸਿੰਧੀ. ਸੰਘਾਰੁ. ਸ੍ਵਦੇਸੀ ਪੁਰਖ। ੬. ਬਹਾਦੁਰ। ੭. ਪਿਆਰਾ. ਪ੍ਰਿਯ.


ਦੇਖੋ, ਸਿੰਘਾੜਾ.