Meanings of Punjabi words starting from ਸ

ਦੇਖੋ, ਸੰਗ੍ਯਾ. "ਦੇਵਨਹਾਰ ਇਹੀ ਜੁਗ ਸੰਙਾ." (ਕ੍ਰਿਸਨਾਵ) ਹੋਸ਼ ਦੇਣ ਵਾਲਾ। ੨. ਹਾਲਤ. ਦਸ਼ਾ. "ਤੀਨਿ ਸੰਙਿਆ ਕਰ ਦੇਹੀ ਕੀਨੀ ਜਲ ਕੂਕਰ ਭਸਮੇਹੀ." (ਸੋਰ ਮਃ ੫)


ਸ਼ੰਕਾ। ੨. ਸੰਗ. ਸਾਥ. "ਸਤਸੰਗਤਿ ਮੇਲੋ ਸੰਙੁ." (ਸੂਹੀ ਮਃ ੪) ਸਤਸੰਗਤਿ ਸੰਙੁ ਮੇਲੋ.


ਦੇਖੋ, ਸੇਚਨ. "ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ." (ਗਉ ਮਃ ੫) ੨. ਦੇਖੋ, ਸੰਚਯਨ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫)


(ਦੇਖੋ, ਸੰ ਅਤੇ ਚਯ) ਸੰਗ੍ਯਾ- ਜਮਾ ਕਰਨਾ. ਜੋੜਨਾ. ਇਕੱਠਾ ਕਰਨਾ. "ਰਾਮ ਨਾਮ ਧਨ ਕਰਿ ਸੰਚਉਨੀ." (ਗਉ ਕਬੀਰ) "ਸੰਚਣ ਕਉ ਹਰਿ ਏਕੋ ਨਾਮ." (ਧਨਾ ਮਃ ੫) "ਸੰਚਨ ਕਰਉ ਨਾਮ ਧਨ ਨਿਰਮਲ." (ਸੋਰ ਮਃ ੫)


ਸੰ. ਸੰਗ੍ਯਾ- ਗਮਨ. ਚਲਣਾ। ੨. ਪੁਲ। ੩. ਪਾਣੀ ਦੇ ਨਿਕਲਣ ਦਾ ਰਸਤਾ. ਮੋਰੀ ਖਾਲ ਆਦਿਕ। ੪. ਰਸਤਾ. ਮਾਰਗ। ੫. ਦੇਹ. ਸ਼ਰੀਰ.


ਸੰ. ਸੰਗ੍ਯਾ- ਫੈਲਾਉਣ ਦੀ ਕ੍ਰਿਯਾ। ੨. ਚਲਣਾ. ਗਮਨ। ੩. ਕੰਪ. ਕਾਂਬਾ.