Meanings of Punjabi words starting from ਸ

ਫੈਲਿਆ। ੨. ਪ੍ਰਵੇਸ਼ ਹੋਇਆ. ਦੇਖੋ, ਸੰਚਾਰ.


ਦੇਖੋ, ਸੰਚਾਰ ੫.


ਸੰਚਯ ਕਰਦਾ ਹੈ. ਜੋੜਦਾ ਹੈ. "ਧਨ ਚਿਤਵੈ ਧਨ ਸੰਚਵੈ." (ਸ੍ਰੀ ਮਃ ੪. ਪਹਰੇ) ੨. ਸੰਚਯ (ਜਮਾ) ਕੀਤਾ.


ਵਿ- ਸੇਚਨ ਕੀਤਾ. ਸਿੰਜਿਆ. "ਅੰਮ੍ਰਿਤ ਨਾਮ ਰਿਦੈ ਲੇ ਸੰਚਾ." (ਗਉ ਮਃ ੫) ੨. ਸੰਚਯ (ਜਮਾ) ਕੀਤਾ। ੩. ਸੰਗ੍ਯਾ- ਪਘਰੀ ਹੋਈ ਧਾਤੁ ਨੂੰ ਸੰਚਯ (ਇਕੱਠਾ) ਕਰਨ ਵਾਲਾ ਯੰਤ੍ਰ. ਸੱਚਾ. ਕਾਲਿਬ.


ਵਿ- ਸੰਚਯਨ (ਜਮਾ) ਕੀਤਾ. "ਹਰਿਧਨ ਸੰਚਾਣਾ." (ਆਸਾ ਮਃ ੫)


ਸੰ. सत्र्चार ਸੰਗ੍ਯਾ- ਸੰਚਰਣ ਦੀ ਕ੍ਰਿਯਾ. ਜਾਣਾ. ਫਿਰਨਾ. ਵਿਚਰਨਾ। ੨. ਜੋੜਨਾ. "ਦਨਐ ਦ੍ਵੈ ਬਾਣ ਸੰਚਾਰਕੈ ਦ੍ਵੈ ਦ੍ਵੈ ਤਨ ਪਾਰੇ." (ਗੁਪ੍ਰਸੂ) ਦੋ ਦੋ ਤੀਰ ਇਕੱਠੇ ਚਿੱਲੇ ਨਾਲ ਜੋੜਕੇ। ੩. ਫੈਲਾਉਣਾ. ਵਿਸ੍ਤਾਰ ਕਰਨਾ. "ਜਗਤ ਜਸ ਸੰਚਰ੍ਯਉ." (ਸਵੈਯੇ ਮਃ ੫. ਕੇ) ੪. ਪ੍ਰਵੇਸ਼. ਦਖਲ. "ਤਿਥੈ ਕਾਲ ਨ ਸੰਚਰੈ." (ਸ਼੍ਰੀ ਅਃ ਮਃ ੧) ੫. ਨੱਠਣਾ. ਭੱਜਣਾ. "ਨਾ ਨਿਵੈ ਨਾ ਫੁਨਿ ਸੰਚਰੈ." (ਗਉ ਕਬੀਰ ਬਾਵਨ) ੬. ਮਿਲਾਪ. ਮੇਲ. "ਕਵਨ ਸੁ ਦਾਤਾ ਲੇ ਸੰਚਾਰੇ." (ਗਉ ਮਃ ੫) ੭. ਸ਼ਰੀਰ. ਦੇਹ, ਜਿਸ ਕਰਕੇ ਵਿਚਰੀਏ। ੮. ਪੁਲ, ਜਿਸ ਉੱਪਰੋਂ ਲੋਕ ਵਿਚਰਦੇ ਹਨ.


ਸੰ. सत्र्चारिन ਵਿ- ਚਲਨੇ ਵਾਲਾ. ਫਿਰਨ ਵਾਲਾ। ੨. ਕਾਵ੍ਯ ਅਨੁਸਾਰ ਭਾਵ ਦਾ ਭੇਦ. ਦੇਖੋ, ਰਸ। ੩. ਸੰਗ੍ਯਾ- ਪਵਨ. ਹਵਾ। ੪. ਸੰਗੀਤ ਅਨੁਸਾਰ ਆਰੋਹੀ ਅਵਰੋਹੀ ਕਰਕੇ ਤਿੰਨ ਤਿੰਨ ਸ੍ਵਰਾਂ ਦੀ ਤਾਨ, ਯਥਾ- ਸਾ ਰੇ ਗਾ, ਗਾ ਰੇ ਸਾ, ਮਾ ਪਾ ਧਾ, ਧਾ ਪਾ ਮਾ, ਪਾ ਧਾ ਨੀ, ਨੀ ਧਾ ਪਾ ਆਦਿ। ੫. ਧ੍ਰੁਨ ਪਦ ਆਦਿ ਦਾ ਆਸਥਾਈ ਅਤੇ ਆਭੋਗ ਦੇ ਵਿਚਲਾ ਹਿੱਸਾ, ਜੋ ਆਲਾਪ ਵੇਲੇ ਆਸਥਾਈ ਤੋਂ ਪਿੱਛੋਂ ਗਾਵੀਦਾ ਹੈ.