Meanings of Punjabi words starting from ਸ

ਸੰ. ਸੰਗ੍ਯਾ- ਚਲਾਉਣ ਦੀ ਕ੍ਰਿਯਾ. ਹੱਕਣਾ. ਪ੍ਰੇਰਨਾ.


ਸੇਚਨ ਕਰਕੇ. ਸਿੰਜਕੇ. ਦੇਖੋ, ਸੰਚ ੧.। ੨. ਸੰਚਯਨ ਕਰਕੇ. ਜਮਾ ਕਰਕੇ. ਜੋੜਕੇ. "ਸੰਚਿ ਹਰਿ ਧਨ." (ਸ੍ਰੀ ਮਃ ੫)


ਵਿ- ਇਕੱਠਾ ਕੀਤਾ. ਜਮਾ ਕੀਤਾ. ਸੰਚਿਤ। ੨. ਸੇਚਨ ਕੀਤਾ. ਛਿੜਕਿਆ. "ਸਹਿਜ ਭਾਇ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਸ਼੍ਰੇਸ੍ਠ ਬਾਣੀ ਦੀਆਂ ਕਿਰਣਾਂ ਦ੍ਵਾਰਾ ਆਤਮਿਕ ਪ੍ਰੇਮ ਅਮ੍ਰਿਤ ਦੀ ਵਰਖਾ ਕੀਤੀ. "ਅੰਮ੍ਰਿਤ ਨਾਮ ਜਲ ਸੰਚਿਆ." (ਬਿਲਾ ਮਃ ੫)


ਸੰ. ਵਿ- ਇਕੱਠਾ ਕੀਤਾ. ਜਮਾ ਕੀਤਾ.


ਵਿ- ਸੰਚਯ (ਜਮਾ) ਕੀਤੀ। ੨. ਪਾਲੀ. ਪਾਲਨ ਕੀਤੀ. "ਅਮਰ ਜਾਨਿ ਸੰਚੀ ਇਹ ਕਾਇਆ." (ਬਿਲਾ ਕਬੀਰ) ੩. ਸੰਗ੍ਯਾ- ਕਾਗਜਾਂ ਦੀ ਨੱਥੀ. ਜੁਜ਼. "ਸੰਚੀ ਸੁਜਨੀ ਤਰੇ ਦਬਾਈ." (ਗੁਪ੍ਰਸੂ)


ਜਮਾ ਕਰੀਏ. ਜੋੜੀਏ। ੨. ਸੇਚਨ ਕਰੀਏ. ਸਿੰਜੀਏ. "ਨਿੰਮ ਬਿਰਖ ਬਹੁ ਸੰਚੀਐ. (ਵਾਰ ਸਾਰ ਮਃ ੪)


ਦੇਖੋ, ਸੰਚਯ.


ਸੰ सञ्ज् ਧਾ- ਗਲੇ ਲਾਉਣਾ. ਚਿਪਕਨਾ. ਝਗੜਨਾ. ਜਾਣਾ. ਜੋੜਨਾ। ੨. ਦੇਖੋ, ਸੰਚਯਨ. "ਨਾਮ ਨਿਧਾਨੁ ਮਨ ਮਹਿ ਸੰਜਿ ਧਰਿ." (ਵਾਰ ਮਾਰੂ ੧. ਮਃ ੩) "ਸੰਜਿ ਕੀਆ ਘਰਿ ਵਾਸ." (ਵਾਰ ਮਾਝ ਮਃ ੧) "ਚਲਦਿਆ ਨਾਲ ਨ ਚਾਲੈ ਸੋ ਕਿਉ ਸੰਜੀਐ." (ਵਾਰ ਜੈਤ) "ਹਰਿ ਧਨ ਜਿਨੀ ਸੰਜਿਆ." (ਮਾਝ ਅਃ ਮਃ ੫) ੩. ਸੰ. सञ्च ਸੰਗ੍ਯਾ- ਬ੍ਰਹਮਾ। ੪. ਸ਼ਿਵ। ੫. ਵਿ- ਸੰਨਾਹ ਬੱਧੇ ਹੋਏ. ਸਨੱਧ. "ਸਰੰ ਸੰਜ ਫੁੱਟੇ." (ਚੰਡੀ ੨) ੬. ਸੰਗ੍ਯਾ- ਕਵਚ. ਸੰਜੋਆ. "ਸੁਭੈਂ ਸਸਤ੍ਰ ਸੰਜਾਨ ਸੋਂ ਸੂਰਵੀਰੰ." (ਮੱਛਾਵ) ੭. ਫ਼ਾ. [سنج] ਵਜਨ. ਤੋਲ। ੮. ਮਿਣਤੀ. ਮਾਪ। ੯. ਝਾਂਝ. ਖੜਤਾਲ. ਦੇਖੋ, ਪਟੇਲਾ। ੧੦. ਸਿੰਧੀ. ਸ਼੍ਵੱਛਤਾ. ਸਫਾਈ। ੧੧. ਸੰਦ. ਔਜ਼ਾਰ.


ਸੰ. सञ्चन ਸੰਗ੍ਯਾ- ਜੋੜਨਾ। ੨. ਮਿਲਾਉਣਾ। ੩. ਬੰਨ੍ਹਣਾ.