Meanings of Punjabi words starting from ਸ

ਸੰ. ਸੰ- ਯਮ. ਸੰਯਮ. ਸੰਗ੍ਯਾ- ਚੰਗੀ ਤਰ੍ਹਾਂ ਬੰਨ੍ਹਣ ਦੀ ਕ੍ਰਿਯਾ. ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣਾ. "ਸੰਜਮ ਸਤ ਸੰਤੋਖ ਸੀਲ." (ਸਵੈਯੇ ਮਃ ੪. ਕੇ) ੨. ਵ੍ਰਤ. ਨਿਯਮ. "ਨਾਨਕ ਇਹੁ ਸੰਜਮ ਪ੍ਰਭਕਿਰਪਾ ਪਾਈਐ." (ਗਉ ਥਿਤੀ ਮਃ ੫) ੩. ਸੰਕੋਚ. ਕ੍ਰਿਪਣਤਾ. "ਛਾਡਿ ਸਿਆਨਪ ਸੰਜਮ ਨਾਨਕ." (ਦੇਵ ਮਃ ੫) ੪. ਪੱਥ. ਪਰਹੇਜ. "ਭੈ ਕਾ ਸੰਜਮ ਜੇ ਕਰੈ ਦਾਰੂ ਭਾਉ ਲਏਇ." (ਵਾਰ ਰਾਮ ੧. ਮਃ ੩) ੫. ਰੀਤਿ. ਰਸਮ. "ਸੰਜਮ ਤੁਰਕਾ ਭਾਈ." (ਵਾਰ ਆਸਾ) ੬. ਉਪਾਯ. ਯਤਨ. "ਬਿਨ ਸੰਜਮ ਨਹੀ ਕਾਰਜ ਸਾਰ." (ਦੇਵ ਮਃ ੫) ੭. ਤਰੀਕਾ. ਢੰਗ. "ਜਿਨਾ ਨੂੰ ਮਥਨ ਦਾ ਸੰਜਮ ਹੈ, ਸੋ ਮਥਕੇ ਅਗਨਿ ਨਿਕਾਲਦੇ ਹੈਨ." (ਭਗਤਾਵਲੀ)


ਦੇਖੋ, ਸੰਯਮਨੀ.


ਸੰਯਮ (ਉਪਾਯ) ਨਾਲ. ਯਤਨ ਤੋਂ "ਹਉਮੈ ਕਿਥਹੁ ਉਪਜੈ ਕਿਤੁ ਸੰਜਮਿ ਇਹੁ ਜਾਇ." (ਵਾਰ ਆਸਾ) "ਨਹਿ ਜਾਇ ਸਹਿਸਾ ਕਿਤੈ ਸੰਜਮਿ" (ਅਨੰਦੁ)


ਸੰ. संय्मिन ਵਿ- ਸੰਜਮ ਵਾਲਾ. ਸੰਯਮੀ. ਦੇਖੋ, ਸੰਜਮ.


ਦੇਖੋ, ਸੰਜਮ.


ਧ੍ਰਿਤਰਾਸ੍ਟ੍ਰ ਦਾ ਰਥਵਾਹੀ ਅਤੇ ਮੰਤ੍ਰੀ. ਗੀਤਾ ਦੇ ਮੁੱਢ ਜਿਕਰ ਹੈ ਕਿ ਧ੍ਰਿਤਰਾਸ੍ਟ੍ਰ ਨੇ ਸੰਜਯ ਤੋਂ ਯੁੱਧ ਦਾ ਹਾਲ ਪੁੱਛਿਆ, ਉਸ ਨੇ ਦਿਵ੍ਯਦ੍ਰਿਸ੍ਟਿ ਨਾਲ ਕੁਰੁਖੇਤ੍ਰ ਦਾ ਸਾਰਾ ਹਾਲ ਦੇਖਕੇ ਧ੍ਰਿਤਰਾਸ੍ਟ੍ਰ ਨੂੰ ਸੁਣਾਇਆ. ਇਹ ਵ੍ਯਾਸ ਦਾ ਚੇਲਾ ਅਤੇ ਵਡਾ ਪੰਡਿਤ ਸੀ। ੨. ਵਿ- ਵਿਕਾਰਾਂ ਨੂੰ ਚੰਗੀ ਤਰਾਂ ਜੈ ਕਰਨ ਵਾਲਾ.


ਸੰਜ- ਧਰ ਦਾ ਸੰਖੇਪ. ਕਵਚ ਧਾਰਨ ਵਾਲਾ. ਦੇਖੋ, ਸੰਜ.


ਜੋੜੀ ਹੋਈ. ਦੇਖੋ, ਸੰਜ। ੨. ਪ੍ਰਾਪਤ ਹੋਈ. "ਚਿਰੰਕਾਲ ਇਹੁ ਦੇਹ ਸੰਜਰੀਆ." (ਗਉ ਮਃ ੫)


ਦੇਖੋ, ਸਿੰਜਾਫ.