Meanings of Punjabi words starting from ਸ

ਸੰ ਸੰਯੁਕ੍ਤ. ਵਿ- ਸਹਿਤ. ਸਾਥ."ਜੋਗ ਭੋਗ ਸੰਜੁਤੁ ਬਲ. "(ਸਵੈਯੇ ਮਃ ੪. ਕੇ) "ਦਜ ਗੁਣ ਸੰਜੁਤ ਜੋ ਦਿਜ ਹੋਈ." (ਨਾਪ੍ਰ) ਦੇਖੋ, ਦਸ ਗੁਣ ਬ੍ਰਾਹਮਣ ਦੇ। ੨. ਸੰਯੁਤ. ਜੁੜਿਆ ਹੋਇਆ.


ਦੇਖੋ, ਸੰਯੁਤਾ.


ਦੇਖੋ, ਸੰਜੁਤ.


ਦੇਖੋ, ਸੰਚਯ। ੨. ਸੰਚਯ (ਜਮਾ) ਕੀਤੇ ਨਾਲ. "ਸੰਜੈ ਕਰਹਿ ਪਿਆਰ." (ਵਾਰ ਆਸਾ) ੩. ਦੇਖੋ, ਸੰਜਯ.


ਸੰਗ੍ਯਾ- ਕਵਚ. ਬਖਤਰ. ਜਿਰਹ. ਦੇਖੋ, ਸੰਜ. "ਸਤਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ." (ਵਾਰ ਗਉ ੧. ਮਃ ੪)


ਜੁੜਿਆ. ਮਿਲਿਆ. ਬੱਝਿਆ. ਦੇਖੋ, ਸੰਜਨ. "ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਸੰਜੋਇਆ." (ਸ੍ਰੀ ਮਃ ੫. ਪਹਰੇ) "ਨਿਹਭਾਗੜੋ ਭਾਹਿ ਸੰਜੋਇਓ ਰੇ." (ਟੋਡੀ ਮਃ ੫) "ਇਸੁ ਮਟਕੀ ਮਹਿ ਸਬਦ ਸੰਜੋਈ." (ਆਸਾ ਕਬੀਰ)