nan
nan
ਸੰ. ਸੰਯੋਗ. ਸੰਗ੍ਯਾ- ਸੰਬੰਧ. "ਧੀਆ ਪੂਤ ਸੰਜੋਗ." (ਸ੍ਰੀ ਅਃ ਮਃ ੧) ੨. ਏੱਕਾ. ਇੱਤਫਾਕ. "ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨਿਯੈ." (ਪਾਰਸਾਵ) ੩. ਜੋਤਿਸ ਅਨੁਸਾਰ ਗ੍ਰਹ ਰਾਸ਼ੀ ਯੋਗ ਆਦਿ ਦਾ ਮੇਲ. "ਧਨ ਮੂਰਤ ਚਸੇ ਪਲ ਘੜੀਆ, ਧੰਨ ਸੁ ਓਇ ਸੰਜੋਗਾ ਜੀਉ." (ਮਾਝ ਮਃ ੫) "ਨਾਮ ਹਮਾਰੈ ਸਉਣ ਸੰਜੋਗ." (ਭੈਰ ਮਃ ੫) ੪. ਕਰਮਫਲ. "ਲਿਖਿਆ ਧੁਰਿ ਸੰਜੋਗ." (ਮਾਝ ਬਾਰਹਮਾਹਾ) ੫. ਦੇਹ ਨਾਲ ਜੀਵਾਤਮਾ ਦਾ ਮਿਲਾਪ. ਜਨਮ. "ਸਾਹਾ ਸੰਜੋਗ ਵੀਆਹੁ ਵਿਜੋਗ." (ਗਉ ਮਃ ੧) ੬. ਉਪਾਯ. ਯਤਨ। ੭. ਸੰ. ਸੰਯੋਕ੍ਤ. ਬੈਲਾਂ ਦਾ ਜੋੜਨਾ. "ਚੇਤਾ ਵ੍ਰਤ ਵਖਤ ਸੰਜੋਗ." (ਵਾਰ ਰਾਮ ੧. ਮਃ ੧) ਕਰਤਾਰ ਦੀ ਯਾਦ ਵਤ੍ਰ ਹੈ ਅਤੇ ਨਾਮ ਸਿਮਰਣ ਦਾ ਵੇਲਾ ਹਲ ਜੋੜਨਾ ਹੈ.
nan
ਕ੍ਰਿ. ਵਿ- ਸੰਯੋਗ ਵਸ਼. ਕਰਮ ਆਦਿਕਾਂ ਦੇ ਸੰਬੰਧ ਨਾਲ. "ਮਾਨਸ ਜਨਮ ਸੰਜੋਗਿ ਪਾਇਆ." (ਧਨਾ ਅਃ ਮਃ ੫) ੨. ਉਪਾਯ (ਜਤਨ) ਨਾਲ. "ਕਵਨ ਸੰਜੋਗਿ ਮਿਲਉ ਪ੍ਰਭੁ ਅਪਨੇ." (ਬਿਲਾ ਮਃ ੫) "ਮੇਲਾ ਸੰਜੋਗੀ ਰਾਮ." (ਆਸਾ ਛੰਤ ਮਃ ੧) ੨. ਸੰ. संयोगिन ਵਿ- ਸੰਯੋਗ ਵਾਲਾ. ਸੰਬੰਧ ਰੱਖਣ ਵਾਲਾ। ੩. ਸੰਨ੍ਯਾਸੀ ਅਤੇ ਜੋਗੀਆਂ ਦੇ ਸੰਕੇਤ ਵਿੱਚ ਉਹ ਸਾਧੂ ਸੰਜੋਗੀ ਹੈ, ਜ ਗ੍ਰਿਹਸਥੀ ਹੋਕੇ ਜੀਵਨ ਵਿਤਾਉਂਦਾ ਹੈ.
nan
ਸੰ. ਸੰਯੋਜਨ. ਸੰਗ੍ਯਾ- ਜੋੜਨ ਦੀ ਕ੍ਰਿਯਾ. ਮਿਲਾਉਣਾ.
ਸੰ. संयोकतृ ਸੰਯੋਕ੍ਤ੍ਰਿ. ਵਿ- ਜੋਤਣ ਵਾਲਾ. ਬੈਲ ਜੋੜਨ ਵਾਲਾ. "ਹਰਿ ਸਿੰਚੈ ਸੁਧਾ ਸੰਜੋਰ." (ਜੈਤ ਮਃ ੫)
ਜੋਤਕੇ. ਜੋੜਕੇ.
ਦੇਖੋ, ਸੰਜੋਆ। ੨. ਚੰਗੀ ਤਰਾਂ ਜੋੜਿਆ.
nan