nan
ਸੰ. षंडशहारिन् ਸੰਗ੍ਯਾ- ਰਾਜਾ, ਜੋ ਪ੍ਰਜਾ ਦੀ ਉਪਜ ਤੋਂ ਛੀਵਾਂ ਹਿੱਸਾ ਲੈਂਦਾ ਹੈ. ਪੁਰਾਣੇ ਜ਼ਮਾਨੇ ਵਿੱਚ ਰਾਜਾ ਛੀਵੇਂ ਹਿੱਸੇ ਦੀ ਵਟਾਈ ਕੀਤਾ ਕਰਦਾ ਸੀ.
ਕ੍ਰਿ. ਵਿ- ਲੈਜਾਕੇ. "ਖੜਿ ਦਰਗਹਿ ਪੈਨਾਈਐ." (ਸ੍ਰੀ ਮਃ ੧) ਦੇਖੋ, ਖੜਨਾ.
ਲੈਜਾਂਈਏਂਗੇ. "ਬਿਨ ਬੂਝੇ ਸਭ ਖੜੀਅਸਿ ਬੰਧਿ." (ਬਸੰ ਮਃ ੧) ਦੇਖੋ, ਖੜਨਾ.
ਸੰਗ੍ਯਾ- ਇੱਕ ਪ੍ਰਕਾਰ ਦੀ ਚਿੱਟੀ ਮਿੱਟੀ. ਚਾਕ (Chalk) ੨. ਵਿ- ਖੜਨ (ਲੈ ਜਾਣ) ਵਾਲਾ.
nan
nan
ਦੇਖੋ, ਖੜਨਾ। ੨. ਸੰ. खड़ ਖਡ. ਧਾਨਾਂ ਦੀ ਪਰਾਲੀ. "ਖੜੁ ਖਾਵਹਿ ਅੰਮ੍ਰਿਤ ਦੇਹਿ." (ਗੂਜ ਮਃ ੧) ਸਿੰਧੀ. ਖੜੁ. ਖਲ. ਸਰਸ੫ (ਸਰੋਂ) ਆਦਿ ਦਾ ਫੋਗ. ਖਲੀ। ੩. ਖੇਤੀ. "ਖੜੁ ਪਕੀ ਕੁੜ ਭਜੈ ਬਿਨਸੈ." (ਸ੍ਰੀ ਮਃ ੧. ਪਹਿਰੇ) ੪. ਸੰ. षट् ਸਟ੍. ਛੀ. "ਧਰਣਿ ਸੁਵੰਨੀ ਖੜ ਰਤਨ ਜੜਾਵੀ." (ਗਉ ਵਾਰ ੨. ਮਃ ੫) ਇਸ ਥਾਂ "ਖੜ" ਸ਼ਬਦ ਵਿੱਚ ਸ਼ਲੇਸ ਹੈ. ਘਾਹਰੂਪੀ ਰਤਨਾਂ ਨਾਲ ਜੜਾਊ ਭੂਮਿ. ਖਟਸੰਪੱਤਿ ਕਰਕੇ ਸੁਹਾਵੀ ਅੰਤਹਕਰਣਰੂਪ ਪ੍ਰਿਥਿਵੀ.; ਦੇਖੋ, ਖੜ.
ਸੰਗ੍ਯਾ- ਉਹ ਤਪਸ੍ਵੀ, ਜੋ ਰਾਤ ਦਿਨ ਖੜਾ ਹੀ ਰਹੇ, ਬੈਠੇ ਅਤੇ ਲੇਟੇ ਨਾ.
nan
nan
ਕ੍ਰਿ- ਖੜੇ ਹੋਣਾ. "ਆਪਿ ਖੜੋਵਹਿ ਆਪਿ ਕਰ." (ਵਾਰ ਸੂਹੀ ਮਃ ੧)