Meanings of Punjabi words starting from ਝ

ਦੇਖੋ, ਝਨਤਕਾਰ। ੨. ਦੇਖੋ, ਝੰਖਾਰ.


ਕ੍ਰਿ- ਬਕਬਾਦ ਕਰਨਾ. ਸਿਰ ਖਪਾਉਣਾ. ਦੇਖੋ, ਝੰਖ। ੨. ਪਸ਼ਚਾਤਾਪ ਕਰਨਾ. ਪਛਤਾਉਂਣਾ। ੩. ਖਿਝਣਾ. ਕੁੜ੍ਹਨਾ। ੪. ਦੁਖੀ ਹੋਣਾ. "ਧਨ ਬਿਨ ਨਾਰਿ ਝੰਖਤ ਅਤਿ ਭਈ." (ਚਰਿਤ੍ਰ ੧੦੪)


ਸੰਗ੍ਯਾ- ਬਾਰਾਂਸਿੰਗਾ. "ਨਿਕਸ੍ਯੋ ਤਹਾਂ ਏਕ ਝੰਖਾਰਾ। ਦ੍ਵਾਦਸ ਜਾਂਕੇ ਸੀਂਗ ਅਪਾਰਾ." (ਚਰਿਤ੍ਰ ੩੪੪)


ਸੰਗ੍ਯਾ- ਬਕਬਾਦ. ਸਿਰਖਪਾਈ. "ਕਬੀਰ ਝੰਖੁ ਨ ਝੰਖੀਐ." (ਸਲੋਕ); ਦੇਖੋ, ਝੰਖ.


ਮੁਲਤਾਨ ਦੀ ਕਮਿਸ਼ਨਰੀ ਵਿੱਚ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ 'ਝੰਗ ਮਘਿਆਣਾ', ਜੋ N. W. Ry. ਦਾ ਸਟੇਸ਼ਨ ਹੈ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੫ ਵਿੱਚ ਝੰਗ ਪੁਰ ਕ਼ਬਜ਼ਾ ਕੀਤਾ ਸੀ। ੨. ਸਿੰਧੀ. ਜੰਗਲ. ਵਨ (ਬਣ).


ਖਤ੍ਰੀਆਂ ਦੀ ਇੱਕ ਜਾਤਿ. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਨਾ ਰਾਮਾ ਇਸੇ ਗੋਤ ਦਾ ਸੀ.